ਵੈੱਬ ਡੈਸਕ (Vikram Sehajpal) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਨਵੀਂ ਵੀਡੀਓ ਸਾਹਮਣੇ ਆਈ ਜਿਸ ਵਿਚ ਉਨ੍ਹਾਂ ਨੂੰ ਨਿਊਜ਼ੀਲੈਂਡ ਦੀ ਪੁਲਿਸ ਗ੍ਰਿਫ਼ਤਾਰ ਕਰਕੇ ਲੈ ਕੇ ਜਾ ਰਹੀ ਹੈ। ਇਹ ਗ੍ਰਿਫ਼ਤਾਰੀ ਅਸਲੀ ਨਹੀਂ ਬਲਕਿ ਇਹ ਮੂਸੇਵਾਲੇ ਦਾ ਸਟੇਜ ਸੋਅ ਐਂਟਰੀ ਕਰਨ ਦਾ ਇਕ ਅੰਦਾਜ਼ ਸੀ, ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਇਕ ਵੀਡੀਓ ਸਾਹਮਣੇ ਆਈ ਸੀ ਜਿਸ ਵਿਚ ਮੂਸੇਵਾਲਾ ਇਕ ਟੈਂਕ 'ਤੇ ਸਟੇਜ ਸ਼ੋਅ ਲਈ ਐਂਟਰੀ ਕਰਦੇ ਹਨ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਸੋਸ਼ੇਬਾਜ਼ੀ ਲੋਕਾਂ ਨੂੰ ਕੀ ਸਿੱਖਿਆ ਦਿੰਦੀ ਹੈ, ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਕਈ ਗੀਤਾਂ ਦਾ ਵਿਰੋਧ ਕੀਤਾ ਜਾ ਚੁੱਕਿਆ ਹੈ।
ਜਿਸ ਵਿੱਚ ਇੱਕ ਗਾਣੇ ਵਿੱਚ ਸਿੱਖ ਕੌਮ ਦੀ ਮਹਾਨ ਸ਼ਹੀਦ ਮਾਈ ਭਾਗੋ ਨੂੰ ਬਹੁਤ ਘਟੀਆ ਅੰਦਾਜ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਦੀ ਸਖਤ ਲਫਜਾਂ ਵਿੱਚ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਸ ਗਾਣੇ ਉਪਰ ਤੁਰੰਤ ਪਾਬੰਦੀ ਲਾਈ ਜਾਵੇ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਸਤੇ ਸਿੱਧੂ ਮੂਸੇਵਾਲਾ, ਇਸ ਗਾਣੇ ਦੇ ਲਿਖਾਰੀ ਅਤੇ ਇਸ ਵੀਡੀਊ ਨੂੰ ਜਾਰੀ ਕਰਨ ਵਾਲੀ ਕੰਪਨੀ ਖਿਲਾਫ ਤੁਰੰਤ ਕੇਸ ਦਰਜ ਕੀਤਾ ਜਾਵੇ ਅਤੇ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਮਾਈ ਭਾਗੋ ਵਰਗੀ ਮਹਾਨ ਸ਼ਖਸ਼ੀਅਤ ਜਿਹਨਾਂ ਦਾ ਨਾਮ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਉਹਨਾਂ ਦੀ ਮਹਾਨ ਸੋਚ, ਬਹਾਦਰੀ, ਸਿੱਖ ਕੌਮ ਨੂੰ ਮਹਾਨ ਦੇਣ ਅਤੇ ਲਾਮਿਸਾਲ ਸ਼ਹਾਦਤ ਕਰਕੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ ਦੇ ਨਾਮ ਨੂੰ ਇੱਕ ਲੱਚਰ ਗਾਣੇ ਵਿੱਚ ਉਦਾਹਰਣ ਵਜੋਂ ਪੇਸ਼ ਕਰਕੇ ਬੇਹੱਦ ਘਟੀਆ ਕੰਮ ਕੀਤਾ ਸੀ।