ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਇਕ ਹੋਰ ਨਵਾਂ ਮੋੜ ਆਇਆ ਹੈ। ਇਸ ਮਾਮਲੇ ਦੇ ਤਾਰ ਹੁਣ ਰਾਜਸਥਾਨ ਨਾਲ ਜੁੜੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਮਾਨਸਾ ਪੁਲਿਸ ਸਿੱਧੂ ਕਤਲ ਮਾਮਲੇ ਵਿੱਚ ਚੁਰੂ ਪਹੁੰਚੀ ਹੈ। ਪੰਜਾਬ ਪੁਲਿਸ ਨੇ ਹਿਸਟਰੀਸ਼ੀਟਰ ਅਰਸ਼ਦ ਖਾਨ ਨੂੰ ਸੈਟਰਲ ਜੇਲ 'ਚੋਂ ਪ੍ਰੋਡਕਸ਼ਨ ਵਾਰੰਟ ਤੇ ਗ੍ਰਿਫਤਾਰ ਕੀਤਾ ਹੈ।
ਇਸ ਮਾਮਲੇ ਦੀ ਜਾਂਚ ਸੀਆਈ ਜੋਗਿੰਦਰਪਾਲ ਸਿੰਘ ਵਲੋਂ ਕੀਤੀ ਗਈ ਹੈ। ਪੁਲਿਸ ਵਲੋਂ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਅਰਸ਼ਦ ਦੀ ਭੂਮਿਕਾ ਵੀ ਮੰਨੀ ਜਾ ਰਹੀ ਹੈ। ਦੱਸ ਦਈਏ ਕਿ ਸਰਦਾਰਸ਼ਹਿਰ ਦਾ ਰਹਿਣ ਵਾਲਾ ਅਰਸ਼ਦ ਹਿਸਟਰੀ ਸ਼ੂਟਰ ਹੈ। ਉਸ ਦੇ ਖ਼ਿਲਾਫ਼ ਪਹਿਲਾਂ ਹੀ ਕਈ ਮਾਮਲੇ ਦਰਜ਼ ਹਨ। ਅਰਸ਼ਦ ਕਾਹਨ ਨੂੰ ਸੁਰੱਖਿਆ ਹੇਠ ਸੀਆਈ ਜੋਗਿੰਦਰਪਾਲ ਸਿੰਘ ਅਮਰਜੀਤ ਸਿੰਘ ਸਮੇਤ ਚੁਰੂ ਜ਼ਿਲਾ ਜੇਲ੍ਹ ਵਿੱਚ ਲਿਜਾਇਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵਲੋਂ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ।
ਸੂਤਰਾਂ ਦੇ ਅਨੁਸਾਰ ਸਿੱਧੂ ਕਤਲ ਕਾਂਡ ਵਿੱਚ ਵਰਤੀ ਗਈ ਬੋਲੈਰੋ ਦੀ ਤਾਰਾ ਦੋਸ਼ੀ ਅਰਸ਼ਦ ਖਾਨ ਨਾਲ ਜੁੜ ਦੀਆਂ ਨਜ਼ਰ ਆ ਰਿਹਾ ਹਨ। ਪੁਲਿਸ ਅਸ਼ਿਕਾਰੀ ਦਿਗਤ ਅਨੰਦ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਗੱਡੀ ਦੇ ਮਾਮਲੇ ਵਿੱਚ ਸਰਦਾਰਸ਼ਹਿਰ ਥਾਣੇ ਦੇ ਹਿਸਟਰੀ ਸ਼ੀਟਰ ਅਰਸ਼ਟ ਖਾਨ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਸਰਦਾਰਸ਼ਹਿਰ ਵਿੱਚ ਆ ਕੇ ਕਈ ਘਰਾਂ ਵਿੱਚ ਛਾਪੇਮਾਰੀ ਕੀਤੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਉਥੋਂ ਖਾਲੀ ਹੱਥ ਵਾਪਿਸ ਆ ਗਈ ਸੀ।
ਦੱਸਿਆ ਜਾ ਰਿਹਾ ਹੈ ਕਿ ਬੋਲੈਰੋ ਗੱਡੀ ਫਰਵਰੀ ਮਹੀਨੇ ਵਿੱਚ ਅਦਿੱਤਿਆ ਨਾਮ ਦੇ ਵਿਅਕਤੀ ਕੋਲੋਂ ਖਰੀਦੀ ਗਈ ਸੀ। ਉਸ ਨੂੰ ਬੀਕਾਨੇਰ ਦੇ ਕੱਟੜ ਅਪਰਾਧੀ ਨੇ ਆਪਣੇ ਗੁੰਡੇ ਮਹਿੰਦਰ ਸਹਾਰਨ ਰਹੀ ਖਰੀਦਿਆ ਸੀ। ਜਿਸ ਤੋਂ ਬਾਅਦ ਮਹਿੰਦਰ ਸਹਾਰਨ ਨੇ ਇਹ ਕਾਰ ਅਰਸ਼ਦ ਖਾਨ ਨੂੰ ਦਿੱਤੀ ਸੀ। ਦੱਸ ਦਈਏ ਕਿ ਸਰਦਾਰਸ਼ਹਿਰ ਤੋਂ ਹੀ ਗੱਡੀ ਪੰਜਾਬ ਤਕ ਪਹੁੰਚੀ। ਇਸ ਵਿੱਚ ਸਵਾਰ ਹੋ ਕੇ ਸ਼ੂਟਰਾ ਨੇ ਸਿੱਧੂ ਮੂਸੇਵਾਲਾ ਤੇ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਸਿੱਧੂ ਦੇ ਕਤਲ ਵਿੱਚ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ।
ਜਿਕਰਯੋਗ ਹੈ ਕਿ ਸਿੱਧੂ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਕਈ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਸੀ। ਪੰਜਾਬ ਪੁਲਿਸ ਵਲੋਂ ਅੰਮ੍ਰਿਤਸਰ ਵਿੱਚ ਦੋ ਸ਼ਾਰਪ ਸ਼ੂਟਰਾ ਜਗਰੂਪ ਤੇ ਮਨੂੰ ਦਾ ਐਨਕਾਊਂਟਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਆਖ਼ਿਰੀ ਸ਼ਾਰਪ ਸ਼ੂਟਰ ਦੀਪਕ ਮੁੰਡੀ ਨੂੰ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਗਿਆ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਦੀ ਜਿੰਮੇਵਾਰੀ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਨੇ ਲਈ ਹੈ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਕਈ ਗੈਂਗਸਟਰਾਂ ਕੋਲੋਂ ਵੀ ਪੁੱਛਗਿੱਛ ਕਰ ਰਹੀ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਤੋਂ ਵੀ ਪੁਲਿਸ ਲਗਾਤਾਰ ਜਾਚ ਕਰ ਰਹੀ ਹੈ। ਪੁਲਿਸ ਨੇ ਦਾਅਵਾ ਸ਼ੂਟਰ ਦੀਪਕ ਮੁੰਡੀ ਕੋਲੋਂ ਵੀ ਵੱਡੇ ਖੁਲਾਸੇ ਹੋ ਸਕਦੇ ਹਨ।