ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਸ਼ੂਟਰਾ ਨੂੰ ਪੈਸੇ ਦੇਣ ਤੋ ਮੁੱਕਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਦੋਸ਼ੀਆਂ ਨੇ ਅਹਿਮ ਖੁਲਾਸੇ ਕੀਤੇ ਹਨ। ਕਤਲ ਦੀ ਜਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਨੇ ਸ਼ੂਟਰ ਅੰਕਿਤ ਸਮੇਤ ਸਾਰੇ ਸ਼ਾਰਪ ਸ਼ੂਟਰਾ ਨਾਲ ਵੀ ਠਗੀ ਕੀਤੀ ਹੈ ਕਿਸੇ ਵੀ ਨੂੰ ਸ਼ੂਟਰ ਉਸ ਨੇ ਪੈਸੇ ਨਹੀਂ ਦਿੱਤੇ ਸੀ। ਉਨ੍ਹਾਂ ਨੇ ਕਿਹਾ ਕਿ ਗੋਲਡੀ ਨੇ ਸਭ ਨੂੰ ਲਾਲਚ ਦਿੱਤਾ ਸੀ ਕਿਉਕਿ ਇਹ ਸਾਰੇ ਗੈਂਗਸਟਰ ਨਸ਼ੇ ਦੇ ਆਦਿ ਸੀ ਤੇ ਗੈਂਗਸਟਰ ਗੋਲਡੀ ਬਰਾੜ ਇਨਾ ਦਾ ਫਾਇਦਾ ਚੱਕ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਜਿੰਨੇ ਵੀ ਗੈਂਗਸਟਰ ਸ਼ਾਮਿਲ ਸੀ ਉਹ ਸਭ ਨਸ਼ੇ ਦੇ ਆਦਿ ਸੀ, ਇਨ੍ਹਾਂ ਸਭ ਨੇ ਨਸ਼ੇ 'ਚ ਹੀ ਸਿੱਧੂ ਦਾ ਕਤਲ ਕੀਤਾ ਸੀ। ਗੈਂਗਸਟਰਾਂ ਨੇ ਖੁਲਾਸੇ ਕੀਤੇ ਹਨ ਕਿ ਕੈਨੇਡਾ ਵਿੱਚ ਬੈਠੇ ਗੋਲੜੀ ਬਰਾੜ ਵਲੋਂ ਉਨ੍ਹਾਂ ਨਾਲ ਲੱਖਾਂ ਰੁਪਏ ਦੇਣ ਦੀ ਗੱਲ ਹੋਈ ਸੀ ਤੇ ਉਸ ਨੇ ਗੈਂਗਸਟਰਾਂ ਨੂੰ ਕਿਹਾ ਸੀ ਕਿ ਪੰਜਾਬ, ਹਰਿਆਣਾ ਵਿੱਚ ਤੁਹਾਡਾ ਨਾਮ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਵਾਰਦਾਤ ਤੋਂ ਬਾਅਦ ਗੋਲੜੀ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਰਿਹਾ ਤੇ ਉਸ ਨੇ ਆਪਣਾ ਫੋਨ ਬੰਦ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਦੇ ਕਤਲ 'ਚ ਸ਼ਾਮਿਲ 6ਵੇ ਸ਼ੂਟਰ ਦੀਪਕ ਨੂੰ ਫੜਣ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਦੀਪਕ ਮੁੰਡੀ ਦੀ ਭਾਲ ਲਈ ਟੀਮ ਦਾ ਗਠਨ ਕੀਤਾ ਗਿਆ ਹੈ। ਅੰਮ੍ਰਤਿਸਰ ਵਿੱਚ ਪਹਿਲਾ ਜਗਰੂਪ ਤੇ ਮਨੂੰ ਦਾ ਪੁਲਿਸ ਵਲੋਂ ਐਨਕਾਊਂਟਰ ਕੀਤਾ ਗਿਆ ਸੀ।
ਗੈਂਗਸਟਰ ਦੀਪਕ ਦੀ ਤਲਾਸ਼ੀ ਲਈ ਤਰਨਤਾਰਨ ਦੇ ਕਈ ਇਲਾਕਿਆਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਸ਼ੂਟਰ ਦੀਪਕ ਮੁੰਡੀ ਕਿਸੇ ਨੇੜੇ ਵਾਲੇ ਪਿੰਡ ਵਿੱਚ ਹੀ ਲੁੱਕਿਆ ਹੋਇਆ ਹੈ। ਦੱਸ ਦਈਏ ਕਿ ਸਿੱਧੂ ਦਾ ਕਤਲ 29 ਮਈ ਨੂੰ ਗੋਲੀਆਂ ਮਾਰ ਕਰ ਕੀਤਾ ਗਿਆ ਸੀ।