ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲ ਦਾ ਕਤਲ 29 ਮਈ ਨੂੰ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਈ ਗੈਂਗਸਟਰਾਂ ਕੋਲੋਂ ਪੁੱਛਗਿੱਛ ਵੀ ਕੀਤੀ ਹੈ। ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ ਸਾਬਕਾ ਫੋਜੀ ਨੇ ਕਿਹਾ ਕਿ ਥਾਰ ਵਿੱਚ ਬੈਠੇ ਮੂਸੇਵਾਲਾ ਦੇ ਦੋਸਤਾਂ 'ਤੇ ਗੰਭੀਰ ਦੋਸ਼ ਲਗਾਏ ਹਨ । ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਮੂਸੇਵਾਲਾ ਦੇ ਦੋਸਤਾਂ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਚਸ਼ਮਦੀਦ ਨੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੀ ਲਾਪਰਵਾਹੀ ਦੱਸੀ ਹੈ। ਸਾਬਕਾ ਫੋਜੀ ਨੇ ਕਿਹਾ ਕਿ ਕਿ ਮਈ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਕਾਤਲ ਨੂੰ ਹੀ ਭੱਜੇ ਹਨ ਬੋਲੈਰੋ ਵਿੱਚ 4 ਲੋਕ ਹਰਿਆਣਾ ਵੱਲ ਭੱਜੇ 2 ਦੋਸ਼ੀ ਪੰਜਾਬ ਵਾਲ ਨੂੰ ਭੱਜੇ ਹਨ।
ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਉਸ ਸਮੇ ਹੀ ਕਾਰਵਾਈ ਕਰਦੀ ਤਾਂ ਕਾਤਲਾਂ ਨੂੰ ਫੜਿਆ ਜਾ ਸਕਦਾ ਸੀ। ਚਸ਼ਮਦੀਦ ਨੇ ਕਿਹਾ ਕਿ ਸਿੱਧੂ ਦੇ ਕਤਲ ਸਮੇ ਥਾਰ ਪੂਰੀ ਤਰਾਂ ਬੰਦ ਸੀ ਜਦਕਿ ਸਿੱਧੂ ਨੇ 2 ਫਾਇਰ ਕੀਤੇ ਸੀ ਤਾਂ ਥਾਰ ਬੰਦ ਸੀ ਤਾਂ ਫਾਇਰ ਕਿਵੇਂ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਦੇ ਕਾਫੀ ਸਮੇ ਤੱਕ ਕਾਤਲਾਂ ਨੇ ਥਾਰ ਦਾ ਲਾਕ ਨਹੀਂ ਖੋਲ੍ਹਿਆ ਜਦੋ ਵਾਰਦਾਤ ਹੋਈ ਤਾਂ ਮੂਸੇਵਾਲਾ ਦੇ ਦੋਸਤ ਅੰਦਰ ਹੋ ਰਹੇ ਪਿੰਡ ਦੇ ਨੌਜਵਾਨਾਂ ਨੇ ਥਾਰ ਦੇ ਸ਼ੀਸ਼ੇ ਤੋਂ ਤੋੜ ਕੇ ਉਸ ਨੂੰ ਬਾਹਰ ਕਢਿਆ।
ਸਾਬਕਾ ਫੋਜੀ ਨੇ ਕਿਹਾ ਕਿ ਮੂਸੇਵਾਲਾ ਦੇ ਪੈਰ ਵਿੱਚ ਗੋਲੀ ਲੱਗੀ ਹੋਈ ਸੀ। ਇਹ ਸਭ ਵੀ ਸਮਝ ਤੋਂ ਪਰੇ ਹਾਂ ਜਦੋ ਮੂਸੇਵਾਲਾ ਨੂੰ ਪਿੰਡ ਦੇ ਲੋਕ ਗੱਡੀ ਵਿੱਚ ਲੈ ਕੇ ਗਏ ਤਾਂ ਉਸ ਦੇ ਦੋਸਤ ਉਸ ਨਾਲ ਨਹੀਂ ਗਏ। ਜਦੋ ਪੁਲਿਸ ਆਈ ਤਾਂ ਉਹ ਉਨ੍ਹਾਂ ਨਾਲ ਐਂਬੂਲੈਸ ਵਿੱਚ ਹਸਪਤਾਲ ਗਏ ਸੀ ਉਨ੍ਹਾਂ ਨੇ ਕਿਹਾ ਕਿ ਸਿੱਧੂ ਦਾ ਇਕ ਦੋਸਤ ਕਿਸੇ ਨਾਲ ਲਗਾਤਾਰ ਫੋਨ ਤੇ ਗੱਲ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਕਈ ਸ਼ੱਕੀ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਕੁਝ ਮਹੀਨੇ ਪਹਿਲਾ ਹੀ ਪੰਜਾਬ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ 2 ਸ਼ਾਰਪ ਸ਼ਟਰਾ ਜਗਰੂੱਪ ਤੇ ਮਨੂੰ ਦਾ ਐਨਕਾਊਂਟਰ ਕੀਤਾ ਸੀ ਤੇ ਆਖ਼ਿਰੀ ਸ਼ਰਾਪ ਸ਼ਟਰ ਦੀਪਨ ਮੁੰਡੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਨ੍ਹਾਂ ਕੋਲੋਂ ਲਗਾਤਾਰ ਪੁੱਛਗਿੱਛ ਜਾਂਚ ਰਹੀ ਹੈ।