ਪੰਜਾਬ ਮੰਤਰੀ ਮੰਡਲ ਦੀ ਬੈਠਕ ‘ਚ ਨਹੀਂ ਪੋਹੁੰਚੇ ਸਿੱਧੂ, ਪ੍ਰੈੱਸ ਕਾਨਫਰੰਸ ਕਰ ਕੈਪਟਨ ਨੂੰ ਦਿੱਤੀ ਚੁਣੌਤੀ

by

ਚੰਡੀਗੜ : ਪੰਜਾਬ ਦੇ ਫਾਇਰ ਬ੍ਰਾਂਡ ਆਗੂ ਤੇ ਕੈਬਨਿਟ ਮੰਤਰੀ ਅੱਜ ਇੱਥੇ ਕਰਵਾਈ ਗਈ ਪੰਜਾਬ ਮੰਤਰੀ ਮੰਡਲ ਦੀ ਬੈਠਕ 'ਚ ਨਹੀਂ ਆਏ। ਇਸ ਨਾਲ ਸਿੱਧੂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ਼ ਰਹੇ ਤਣਾਅ ਵਿਚਕਾਰ ਕੈਬਨਿਟ ਦੀ ਮੀਟਿੰਗ 'ਚ ਸ਼ਾਮਲ ਨਹੀਂ ਹੋਣ ਤੋਂ ਕਿਆਸ ਤੇਜ਼ ਹੋ ਗਈ ਹੈ। ਕੈਬਨਿਟ ਦੀ ਬੈਠਕ 'ਚ ਜਾਣ ਦੇ ਬਜਾਏ ਸਿੱਧੂ ਨੇ ਵੱਖਰੀ ਪ੍ਰੈੱਸ ਕਾਨਫਰੰਸ ਕਰ ਕਾਂਗਰਸ ਅਗਵਾਈ 'ਤੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ। ਉਨ੍ਹਾਂ ਫਿਰ ਤੇਵਰ ਦਿਖਾਏ ਤੇ ਕਿਹਾ ਕਿ ਮੈਂ ਕਿਸੇ ਵਿਅਕਤੀ ਨਹੀਂ ਪੰਜਾਬ ਦੇ ਲੋਕਾਂ ਦੇ ਪ੍ਰਤੀ ਜਵਾਬਦੇਹ ਹਾਂ। ਦੱਸਿਆ ਜਾ ਰਿਹਾ ਹੈ ਕਿ ਉਹ ਇਕ-ਦੋ ਦਿਨ 'ਚ ਵੱਡਾ ਐਲਾਨ ਕਰ ਸਕਦੇ ਹਨ। ਕੈਪਟਨ ਅਮਰਿੰਦਰ ਦਾ ਪਲਟਵਾਰ, ਸਿੱਧੂ ਸਮੇਤ ਛੇ ਮੰਤਰੀਆਂ ਦੇ ਵਿਭਾਗ ਬਦਲਣ ਦੀ ਫਾਈਲ ਰਾਜਪਾਲ ਨੂੰ ਭੇਜੀ ਕੈਪਟਨ ਨੇ ਵੀ ਪਲਟਵਾਰ ਕਰ ਦਿੱਤਾ ਹੈ। 

ਉਨ੍ਹਾਂ ਸਿੱਧੂ ਸਮੇਤ ਕਰੀਬ ਛੇ ਮੰਤਰੀਆਂ ਦੇ ਵਿਭਾਗ ਬਦਲਣ ਲਈ ਕਦਮ ਚੁੱਕ ਲਿਆ ਹੈ ਤੇ ਇਸ ਸਬੰਧ 'ਚ ਫਾਈਲ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦੌਨਰ ਨੂੰ ਭੇੱਜ ਦਿੱਤੀ ਹੈ। ਅਜਿਹੇ 'ਚ ਕੱਲ੍ਹ ਤਕ ਸਿੱਧੂ ਸਮੇਤ ਛੇ ਮੰਤਰੀਆਂ ਦੇ ਵਿਭਾਗ ਬਦਲੇ ਜਾਣ ਦੀ ਸੰਭਾਵਨਾ ਹੈ।ਦੱਸ ਦੇਈਏ ਕਿ ਸਿੱਧੂ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਦਿੱਤੀ ਗਈ ਬਿਆਨਬਾਜ਼ੀ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਕਈ ਮੰਤਰੀ ਨਾਰਾਜ਼ ਹਨ। ਅਮਰਿੰਦਰ ਨੇ ਤਾਂ ਸਿੱਧੂ ਨੂੰ ਨਾਨ ਪਰਫਾਰਮ ਮੰਤਰੀ ਤਕ ਦਿੱਤਾ ਹੈ। ਇਸ ਦਾ ਜਵਾਬ ਸਿੱਧੂ ਨੇ ਆਪਣੇ ਵਿਭਾਗ ਦੇ ਕੰਮਕਾਜ ਦੇ ਅੰਕੜੇ ਦੇ ਕੇ ਵੀ ਕਰਨਾ ਚਾਹਿਆ ਹੈ, ਪਰ ਦੋਵਾਂ ਵਿਚਕਾਰ ਦੂਰੀਆਂ ਵਧਦੀਆਂ ਜਾ ਰਹੀਆਂ ਹਨ। 

ਮੰਨਿਆ ਜਾ ਰਿਹਾ ਸੀ ਕਿ ਅੱਜ ਜਦੋਂ ਉਹ ਕੈਬਨਿਟ ਦੀ ਮੀਟਿੰਗ 'ਚ ਸ਼ਾਮਲ ਹੋਣਗੇ ਤਾਂ ਇਹ ਦੂਰੀਆਂ ਕੁਝ ਘਟ ਹੋ ਜਾਵੇਗੀ ਪਰ ਅਜਿਹਾ ਨਹੀਂ ਹੋਇਆ।ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਸਥਾਨਕ ਸਰਕਾਰਾਂ ਵਿਭਾਗ ਤੋਂ ਹਟਾਉਣਾ ਚਾਹੁੰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਇਸ ਮਹਿਕਮੇ ਤੋਂ ਹਟਾਏ ਜਾਣ ਸੰਬੰਧੀ ਫੈਸਲਾ ਵੀ ਅੱਜ-ਕੱਲ੍ਹ 'ਚ ਹੋ ਸਕਦਾ ਹੈ।ਦੂਜੇ ਪਾਸੇ, ਸਿੱਧੂ ਕੈਬਨਿਟ ਮੀਟਿੰਗ 'ਚ ਨਹੀਂ ਗਏ, ਪਰ ਇਸ ਦੌਰਾਨ ਪ੍ਰੈੱਸ ਕਾਨਫਰੰਸ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ। 

ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ 'ਚ ਬਠਿੰਡਾ ਤੇ ਗੁਰਦਾਸਪੁਰ ਸੀਟਾਂ ਸਮੇਤ ਚਾਰ ਸੀਟਾਂ ਤੇ ਹਾਰ ਲਈ ਖੁਦ ਨੂੰ ਦੋਸ਼ੀ ਠਹਿਰਾਉਣ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸ਼ਹਿਰੀ ਸੀਟਾਂ 'ਚ ਕਾਂਗਰਸ ਦੀ ਜਿੱਤ ਮੇਰੀ ਤੇ ਮੇਰੇ ਵਿਭਾਗ ਦੇ ਕੰਮ ਦੀ ਮਹੱਤਵਪੂਰਨ ਭੂਮਿਕਾ ਸੀ। ਮੁੱਖ ਮੰਤਰੀ ਨੇ ਮੈਨੂੰ ਪੰਜਾਬ ਚ ਦੋ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਦਿੱਤੀ ਸੀ।ਨਵਜੋਤ ਸਿੰਘ ਸਿੱਧੂ ਕਿਹਾ ਕਿ ਲੋਕ ਸਭਾ ਚੋਣਾਂ ਤੇ ਸਰਕਾਰ ਦਾ ਕਾਰਜ ਇਕ ਸਾਂਝੀ ਜ਼ਿੰਮੇਵਾਰੀ ਹੈ। ਬਿਨਾਂ ਨਤੀਜੇ ਦੇ ਮੈਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਜਾਂ ਮੇਰੇ 'ਤੇ ਸਵਾਲ ਨਹੀਂ ਚੁੱਕਿਆ ਜਾ ਸਕਦਾ ਹੈ। ਮੈਂ ਖੁਦ ਨੂੰ ਸਾਬਿਤ ਕਰਨ ਵਾਲਾ ਤੇ ਪ੍ਰਦਰਸ਼ਨ ਕਰ ਕੇ ਦਿਖਾਉਣ ਵਾਲਾ ਵਿਅਕਤੀ ਹਾਂ।