ਨਿਊਜ਼ ਡੈਸਕ (ਜਸਕਮਲ) : ਪੰਜਾਬ ਸਰਕਾਰ ਨੇ ਵੀਰਵਾਰ ਦੇਰ ਸ਼ਾਮ ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਥਾਂ 'ਤੇ, ਡਾਇਰੈਕਟਰ (ਵਿਜੀਲੈਂਸ) ਸਿਧਾਰਥ ਚਟੋਪਾਧਿਆਏ ਨੂੰ ਰਾਜ ਦੇ ਕਾਰਜਾਕਾਰੀ ਡੀਜੀਪੀ ਦਾ ਕੰਮ ਸੌਂਪਿਆ ਹੈ ਜਦੋਂ ਤਕ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੁਆਰਾ ਚੁਣੇ ਗਏ ਤਿੰਨ ਅਧਿਕਾਰੀਆਂ ਦੇ ਪੈਨਲ 'ਚੋਂ ਇਕ ਨਿਯਮਤ ਪੁਲਿਸ ਮੁਖੀ ਨਿਯੁਕਤ ਨਹੀਂ ਕੀਤਾ ਜਾਂਦਾ ਹੈ। ਇਕ ਪਾਸੇ ਚਾਰ ਦਿਨਾਂ ਬਾਅਦ ਕੇਂਦਰੀ ਲੋਕ ਸੇਵਾ ਸੰਘ (ਯੂਪੀਐੱਸਸੀ) ਨੇ ਪੰਜਾਬ ਦਾ ਸਥਾਈ ਡੀਜੀਪੀ ਲਗਾਉਣ ਲਈ ਇੰਪੈਲਨਮੈਂਟ ਕਮੇਟੀ ਦੀ ਮੀਟਿੰਗ ਬੁਲਾਈ ਹੈ। ਦੂਜੇ ਪਾਸੇ ਉਸ ਤੋਂ ਪਹਿਲਾਂ ਹੀ ਵੱਡਾ ਫ਼ੈਸਲਾ ਲੈਂਦਿਆਂ ਪੰਜਾਬ ਸਰਕਾਰ ਨੇ ਵੀਰਵਾਰ ਦੇਰ ਰਾਤ ਨੂੰ ਮੌਜੂਦਾ ਕਾਰਜਕਾਰੀ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਬਦਲ ਦਿੱਤਾ। ਉਨ੍ਹਾਂ ਦੀ ਜਗ੍ਹਾ ਸਿਧਾਰਥ ਚਟੋਪਾਧਿਆਏ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕਰ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਣ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਚਟੋਪਾਧਿਆਏ ਨੂੰ ਡੀਜੀਪੀ ਬਣਾਉਣ ਲਈ ਜ਼ੋਰ ਪਾਇਆ ਜਾ ਰਿਹਾ ਸੀ। ਚਟੋਪਾਧਿਆਏ ਨੇ 2007 ਤੋਂ 2012 ਤੱਕ ਕਾਂਗਰਸ ਸਰਕਾਰ ਦੌਰਾਨ ਬਾਦਲ ਪਰਿਵਾਰ ਦੇ ਵਿੱਤੀ ਸੌਦਿਆਂ ਦੀ ਜਾਂਚ ਕੀਤੀ ਸੀ।