
ਪੰਜਾਬ-ਹਰਿਆਣਾ ਸਰਹੱਦ ‘ਤੇ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿਚ ਹੋਈ ਪੁਲਿਸ ਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਵਿਚ ਝੜਪ ਵਿਚ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਵਿਵਾਦ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ।
ਖਨੌਰੀ ਬਾਰਡਰ ‘ਤੇ ਸ਼ਹੀਦ ਹੋਏ ਬਠਿੰਡਾ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮਾਂ ਮੀਡਿਆ ਸਾਹਮਣੇ ਆਈ। ਜਿਸ ਤੋਂ ਬਾਅਦ ਮੀਡੀਆ ਸਾਹਮਣੇ ਉਸਨੇ ਆਪਣੀ ਮੰਗ ਰੱਖੀ।
ਸ਼ੁਭਕਰਨ ਸਿੰਘ ਦੀ ਮਾਂ ਨੇ ਦੱਸਿਆ ਕਿ ਉਸ ਦੇ ਮੌਤ ਦੀ ਅਫਵਾਹ ਉਡਾਈ ਜਾ ਰਹੀ ਹੈ। ਉਹ ਕਰੀਬ 13 ਸਾਲ ਪਹਿਲਾਂ ਨਸ਼ੇ ਦੇ ਕਾਰਨ ਆਪਣੇ ਪਤੀ ਤੋਂ ਵੱਖ ਹੋ ਗਈ ਸੀ। ਉਸ ਨੇ ਦਾਅਵਾ ਕੀਤਾ ਕਿ ਵੱਖ ਹੋਣ ਦੇ ਬਾਵਜੂਦ ਸ਼ੁਭਕਰਨ ਉਸ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ।
ਮੀਡੀਆ ਸਾਹਮਣੇ ਉਸ ਨੇ ਕਿਹਾ ਕਿ ਮੇਰੇ ਪੁੱਤ ਦੀ ਮਿੱਟੀ ਨੂੰ ਕਿਉਂ ਰੋਲ ਰਹੇ ਹੋ ਮੇਰੇ ਪੁੱਤ ਦਾ ਸਸਕਾਰ ਕੀਤਾ ਜਾਵੇ।