ਲੁਧਿਆਣਾ ਦੇ ਐਲੇ ਗ੍ਰੀਨ ਰੀਜ਼ੋਰਟ ‘ਚ ਵਿਆਹ ਸਮਾਗਮ ਦੌਰਾਨ ਚੱਲੀ ਗੋਲ਼ੀ

by jaskamal

ਪੱਤਰ ਪ੍ਰੇਰਕ : ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਐਲੇ ਗ੍ਰੀਨ ਰੀਜ਼ੋਰਟ 'ਚ ਵਿਆਹ ਸਮਾਗਮ 'ਚ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਗੋਲੀ ਚੱਲਣ ਨਾਲ ਇੱਕ ਨੌਜਵਾਨ ਵੀ ਜ਼ਖਮੀ ਹੋ ਗਿਆ।

ਮੌਕੇ 'ਤੇ ਮੌਜੂਦ ਨੌਜਵਾਨ ਨੇ ਦੱਸਿਆ ਕਿ ਗਾਣਾ ਲਾਉਣ ਨੂੰ ਲੈਕੇ ਇਹ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਬਰਾਤ 'ਚ ਹੀ ਸ਼ਾਮਿਲ ਇੱਕ ਸ਼ਖਸ਼ ਨੇ 3 ਫਾਇਰ ਕੀਤੇ ਜਿੰਨ੍ਹਾਂ 'ਚ ਇੱਕ ਗੋਲੀ ਨੌਜਵਾਨ ਨੂੰ ਲੱਗ ਗਈ। ਗੋਲੀ ਲੱਗਣ ਨਾਲ ਨੌਜਵਾਨ ਜ਼ਖਮੀ ਹੋ ਗਿਆ। ਜਿਸ ਨੂੰ ਲੁਧਿਆਣਾ ਦੇ ਸਿਿਵਲ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ।

ਇਸ ਘਟਨਾ ਤੋਂ ਬਆਦ ਪੁਲਿਸ ਨੇ ਕਿਹਾ ਕਿ ਜਿਸ ਨੂੰ ਗੋਲੀ ਲੱਗੀ ਹੈ। ਉਸ ਨੌਜਵਾਨ ਦਾ ਨਾਂਅ ਗੁਰਸੇਵਕ ਸਿੰਘ ਹੈ ਅਤੇ ਇਹ ਲੁਧਿਆਣਾ ਦੇ ਹੀ ਛਪਾਰ ਦਾ ਰਹਿਣ ਵਾਲਾ ਹੈ । ਜਿਸ ਦੀ ਹਾਲਤ ਹੁਣ ਫਿਲਹਾਲ ਖਤਰੇ ਤੋਂ ਬਾਹਰ ਹੈ। ਏ ਸੀ ਪੀ ਨੇ ਕਿਹਾ ਕਿ ਮੁੱਢਲੀ ਜਾਣਕਾਰੀ 'ਚ ਗਾਣਾ ਲਗਾਉਣ ਨੂੰ ਲੈਕੇ ਲੜਾਈ ਨੂੰ ਹੀ ਕਾਰਨ ਦੱਸਿਆ ਜਾ ਰਿਹਾ ਹੈ।

ਪੁਲਿਸ ਨੇ ਕਿਹਾ ਕਿ ਅਸੀਂ 5 ਤੋਂ 6 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਏ ਸੀ ਪੀ ਨੇ ਨਾਲ ਹੀ ਅਪੀਲ ਕੀਤੀ ਕੇ ਪੈਲੇਸਾਂ 'ਚ ਵਿਆਹ ਸ਼ਾਦੀ ਦੇ ਸਮਾਗਮ ਦਾ ਸੀਜ਼ਨ ਚੱਲ ਰਿਹਾ ਹੈ। ਇਸ ਕਰਕੇ ਪੈਲੇਸ ਮਾਲਿਕ ਇਸ ਗੱਲ ਦਾ ਧਿਆਨ ਰੱਖਣ ਕਿ ਕੋਈ ਵੀ ਪੈਲੇਸ ਅੰਦਰ ਅਸਲਾ ਨਾ ਲਿਜਾ ਸਕੇ। ਇਸ ਘਟਨਾ ਤੋਂ ਬਾਅਦ ਸਾਰੇ ਹੀ ਰਿਸ਼ਤੇਦਾਰ ਪੈਲੇਸ ਤੋਂ ਚਲੇ ਗਏ, ਪੈਲੇਸ ਵੱਲੋਂ ਪੱਤਰਕਾਰਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ।