by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਮੋਬਾਇਲਾਂ ਵਾਲੀ ਮਾਰਕੀਟ ਲਿਬਰਟੀ 'ਚ ਉਸ ਸਮੇ ਸਨਸਨੀ ਫੈਲ ਗਈ, ਜਦੋ ਇਕ ਦੁਕਾਨ 'ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਕਿ ਪੁਲਿਸ ਕਰਮਚਾਰੀ ਅੰਮ੍ਰਿਤਸਰ ਲਿਬਰਟੀ ਮਾਰਕੀਟ 'ਚ ਇਕ ਦੁਕਾਨ ਦੇ ਮੋਬਾਇਲ ਖਰੀਦਣ ਗਿਆ। ਇਸ ਦੌਰਾਨ ਹੀ ਉਹ ਆਪਣਾ ਸਰਕਾਰੀ ਰਿਵਾਲਵਰ ਦੁਕਾਨਦਾਰ ਦੇ ਕਾਊਂਟਰ 'ਤੇ ਰੱਖ ਗਿਆ । ਜਿਸ ਤੋਂ ਬਾਅਦ ਰਿਵਾਲਵਰ 'ਚੋ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ। ਜਿਸ ਕਾਰਨ ਇਕ ਨੌਜਵਾਨ ਜਖ਼ਮੀ ਹੋ ਗਿਆ। ਮੌਕੇ 'ਤੇ ਉਸ ਨੂੰ ਜਖ਼ਮੀ ਹਾਲਤ 'ਚ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਜ ਦੌਰਾਨ ਜਖ਼ਮੀ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਮਾਮਲੇ ਨੂੰ ਲੈ ਕੇ ਪਰਿਵਾਰਿਕ ਮੈਬਰਾਂ ਵਲੋਂ ਧਰਨਾ ਪ੍ਰਦਸ਼ਨ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।