ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਜਿੱਥੇ CMC ਕੰਪਨੀ 'ਚ ਹੋਈ ਲੁੱਟ ਮਾਮਲੇ ਵਿੱਚ ਪੁਲਿਸ ਨੇ ਇੱਕ ਹੋਰ ਦੋਸ਼ੀ ਨੂੰ ਜਗਰਾਓ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਹੁਣ ਇਸ ਮਾਮਲੇ 'ਚ 6ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ । ਪੁਲਿਸ ਕਮਿਸ਼ਨਰ ਮਨਦੀਪ ਸਿੰਘ ਨੇ ਦੱਸਿਆ ਕਿ ਮੁੱਖ ਦੋਸ਼ੀ ਮਨਜਿੰਦਰ ਸਿੰਘ ਦੇ ਘਰੋਂ ਗਟਰ 'ਚੋ 50 ਲੱਖ ਰੁਪਏ ਬਰਾਮਦ ਕੀਤੇ ਗਏ ਹਨ, ਜੋ ਕਿ ਇੰਟ ਨਾਲ ਬੰਨ੍ਹੇ ਲਿਫਾਫੇ 'ਚ ਪਾਇਆ ਗਿਆ।
ਉੱਥੇ ਹੀ ਪੁਲਿਸ ਨੇ ਨਰਿੰਦਰ ਸਿੰਘ ਨਾਮ ਦੇ 6ਵੇਂ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਤੋਂ 25 ਲੱਖ ਰੁਪਏ ਦੇ ਕਰੀਬ ਪੈਸਾ ਬਰਾਮਦ ਕੀਤਾ ਹੈ, ਜੋ ਉਸ ਨੇ ਆਪਣੇ ਘਰ ਦੇ ਬਾਹਰ ਦੱਬਿਆ ਹੋਇਆ ਸੀ । ਮਨਦੀਪ ਸਿੰਘ ਨੇ ਕਿਹਾ ਕਿ ਹੁਣ ਤੱਕ ਦੀ ਕਾਰਵਾਈ 'ਚ 5 ਕਰੋੜ ,75 ਲੱਖ ਰੁਪਏ ਬਰਾਮਦ ਕਰ ਲਿਆ ਹੈ। ਮਾਮਲੇ ਦੀ ਮੁੱਖ ਦੋਸ਼ੀ ਮਨਦੀਪ ਕੌਰ ਦੀ ਭਾਲ ਲਈ ਛਾਪੇਮਾਰੀ ਮਹਾਰਾਸ਼ਟਰ ਸਮੇਤ ਹੋਰ ਜ਼ਿਲ੍ਹਿਆਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਐਲ. ਓ. ਸੀ ਜਾਰੀ ਹੋ ਚੁੱਕੀ ਹੈ ਤਾਂ ਉਹ ਬਾਹਰ ਨਹੀਂ ਭੱਜ ਸਕੇ। ਦੋਸ਼ੀ ਜਿੰਨੇ ਮਰਜ਼ੀ ਚਲਾਕ ਹੋਣ ਉਹ ਬਾਹਰ ਨਹੀ ਜਾ ਸਕਦੇ ਹਨ।