ਪੱਤਰ ਪ੍ਰੇਰਕ : ਪਟਿਆਲਾ ਜ਼ਿਲ੍ਹੇ ਦੀ ਪਤਾਰਾ ਤਹਿਸੀਲ ਵਿੱਚ ਪੰਜਾਬ-ਹਰਿਆਣਾ ਸਰਹੱਦ ’ਤੇ 21 ਫਰਵਰੀ 2024 ਨੂੰ ਸਿਰ ਵਿੱਚ ਗੋਲੀ ਲੱਗਣ ਕਾਰਨ ਸ਼ਹੀਦ ਹੋਏ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਬੀਤੀ ਰਾਤ ਕੀਤਾ ਗਿਆ। 29 ਫਰਵਰੀ ਨੂੰ ਪਰ ਹੁਣ ਉਸ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ।
ਰਿਪੋਰਟ 'ਚ ਇਹ ਸਪੱਸ਼ਟ ਹੋ ਗਿਆ ਹੈ ਕਿ ਸ਼ੁਭਕਰਨ ਦੀ ਮੌਤ ਦਾ ਕਾਰਨ ਰਬੜ ਦੀ ਗੋਲੀ ਨਹੀਂ ਸੀ ਕਿਉਂਕਿ ਉਸ ਦੇ ਸਿਰ 'ਚ ਬਹੁਤ ਸਾਰੇ ਛਰੇ ਪਾਏ ਗਏ ਸਨ ਜਦਕਿ ਰਬੜ ਦੀਆਂ ਗੋਲੀਆਂ 'ਚ ਛਰੇ ਨਹੀਂ ਸਨ। ਸੂਤਰਾਂ ਮੁਤਾਬਕ ਸ਼ੁਭਕਰਨ ਦੀ ਪੋਸਟਮਾਰਟਮ ਰਿਪੋਰਟ 'ਚ ਮੌਤ ਦਾ ਕਾਰਨ ਗਨ ਇੰਜਰੀ ਦੱਸੀ ਗਈ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਦੱਸ ਦੇਈਏ ਕਿ ਰਜਿੰਦਰਾ ਹਸਪਤਾਲ ਵੱਲੋਂ ਗੋਲੀਆਂ ਸਮੇਤ ਪੋਸਟ ਮਾਰਟਮ ਰਿਪੋਰਟ ਸਥਾਨਕ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਹੁਣ ਇਹ ਪੁਲਿਸ ਦਾ ਅਧਿਕਾਰ ਹੈ ਕਿ ਉਹ ਸਥਿਤੀ ਸਪੱਸ਼ਟ ਕਰੇ ਕਿ ਇਹ ਗੋਲੀਆਂ ਕਿਸ ਹਥਿਆਰ ਨਾਲ ਸਬੰਧਤ ਹਨ। ਅਜਿਹੀ ਸਮੱਗਰੀ ਨੂੰ ਫਿਲੌਰ ਅਕੈਡਮੀ ਜਾਂ ਮੁੰਬਈ ਸਥਿਤ ਲੈਬ ਨੂੰ ਟੈਸਟਿੰਗ ਲਈ ਭੇਜਿਆ ਜਾਂਦਾ ਹੈ। ਇਨ੍ਹਾਂ ਗੋਲੀਆਂ ਦੇ ਵਿਆਸ ਦਾ ਪਤਾ ਲਗਾਉਣ ਤੋਂ ਬਾਅਦ ਹੀ ਅਧਿਕਾਰਤ ਤੌਰ 'ਤੇ ਇਹ ਸਪੱਸ਼ਟ ਹੋ ਸਕੇਗਾ ਕਿ ਇਹ ਛਰੇ ਕਿਸ ਬੰਦੂਕ ਦੀਆਂ ਹਨ।