by jaskamal
ਨਿਊਜ਼ ਡੈਸਕ : ਸ਼੍ਰੋਮਣੀ ਕਮੇਟੀ ਵੱਲੋਂ 5 ਅਪ੍ਰੈਲ ਨੂੰ ਪੰਜ ਗੱਡੀਆਂ ਨਿਲਾਮ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ 'ਚ ਥਾਰ ਤੋਂ ਇਲਾਵਾ 2017 ਮਾਡਲ ਇਕ ਕੈਮਰੀ ਆਟੋਮੈਟਿਕ ਗੱਡੀ, 2011 ਮਾਡਲ ਇਕ ਟਵੇਰਾ ਗੱਡੀ, 2013 ਮਾਡਲ ਇਕ ਇਨੋਵਾ ਗੱਡੀ ਵੀ ਨਿਲਾਮ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਮਹਿੰਦਰਾ ਕੰਪਨੀ ਵੱਲੋਂ ਦਾਨ 'ਚ ਮਿਲੀ ‘ਥਾਰ’ ਨਿਲਾਮ ਕੀਤੀ ਜਾਵੇਗੀ ਤੇ ਇਹ ਕਾਰ ਸਿਰਫ਼ 700 ਕਿਲੋਮੀਟਰ ਹੀ ਚੱਲੀ ਹੈ। ਥਾਰ ਦੀ ਕੀਮਤ 16.50 ਲੱਖ ਰੁਪਏ ਰੱਖੀ ਗਈ ਹੈ।
ਉਨ੍ਹਾਂ ਦੱਸਿਆ ਕਿ ਥਾਰ ਨੂੰ ਨਿਲਾਮ ਕਰ ਕੇ ਉਹ ਕੋਈ ਹੋਰ ਗੱਡੀ ਖ਼ਰੀਦਣਗੇ, ਜੋ ਸ਼੍ਰੋਮਣੀ ਕਮੇਟੀ ਦੇ ਕੰਮ ਆ ਸਕੇ। ਮਹਿੰਦਰਾ ਕੰਪਨੀ ਨੇ ਇਹ ਥਾਰ ਮੁੰਬਈ ਤੋਂ ਭੇਜੀ ਸੀ। ਇਹ ਥਾਰ 2021 ਮਾਡਲ ਗੱਡੀ ਹੈ ਜੋ ਸ਼੍ਰੋਮਣੀ ਕਮੇਟੀ ਦੇ ਨਾਂ ਹੈ। ਸ਼੍ਰੋਮਣੀ ਕਮੇਟੀ ਵੱਲੋਂ ਖੁੱਲ੍ਹੀ ਬੋਲੀ ਲਈ ਸਕਿਓਰਿਟੀ ਫ਼ੀਸ 50 ਹਜ਼ਾਰ ਰੁਪਏ ਰੱਖੀ ਗਈ ਹੈ।