ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ,ਜਿੱਥੇ ਇੱਕ ਮਹਿਲਾ ਨੇ ਆਪਣੇ ਪਤੀ 'ਤੇ ਗੰਭੀਰ ਦੋਸ਼ ਲਗਾਏ ਹਨ ਕਿ ਮਹਾਰਾਸ਼ਟਰ ਦਾ ਰਹਿਣ ਵਾਲਾ ਉਸ ਦਾ ਪਤੀ ਕਥਿਤ ਤੋਰ 'ਤੇ ਉਸ ਨੂੰ ਬੋਸ ਨਾਲ ਸੌਣ ਲਈ ਮਜ਼ਬੂਰ ਕਰਦਾ ਹੈ। ਮਹਿਲਾ ਨੇ ਅਮਿਤ ਨਾਮ ਦੇ ਵਿਅਕਤੀ 'ਤੇ ਦੋਸ਼ ਲਗਾਉਦੇ ਕਿਹਾ ਪਤੀ ਪ੍ਰਮੋਸ਼ਨ ਦਾ ਇਨ੍ਹਾਂ ਲਾਲਚੀ ਸੀ ਕਿ ਉਹ ਬੋਸ ਨੂੰ ਖੁਸ਼ ਕਰਨ ਲਈ ਪਤਨੀ ਨੂੰ ਉਸ ਦੀ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਸੀ। ਮਹਿਲਾ ਨੇ ਕਿਹਾ ਵਿਆਹ ਤੋਂ ਬਾਅਦ ਪਤੀ ਉਸ ਤੇ ਗਲਤ ਕੰਮ ਕਰਨ ਦਾ ਦਬਾਅ ਪਾਉਣ ਲੱਗਾ।ਮਹਿਲਾ ਨੇ ਕਿਹਾ ਉਸ ਦਾ ਦਿਓਰ ਵੀ ਉਸ ਤੇ ਗਲਤ ਨਜ਼ਰ ਰੱਖਦਾ ਸੀ। ਮਹਿਲਾ ਨੇ ਕਿਹਾ ਜਦੋ ਉਸ ਨੇ ਆਪਣੇ ਦਿਓਰ ਦੀਆ ਗਲਤ ਹਰਕਤਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ। ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਮਹਿਲਾ ਨੇ ਤੰਗ ਹੋ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਤਸ਼ੱਦਦ ਤੋਂ ਪ੍ਰੇਸ਼ਾਨ ਹੋ ਕੇ ਨੇ ਪੇਕੇ ਘਰ ਚੱਲੀ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
by jaskamal