ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਤੋਂ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਾਸਗੰਜ ਜ਼ਿਲ੍ਹੇ 'ਚ ਕਿੰਨਰਾਂ ਦੀਆਂ 2 ਧਿਰਾਂ ਵਿਚਾਲੇ ਲੜਾਈ ਦੌਰਾਨ ਨੌਜਵਾਨ ਨਾਲ ਕੁੱਟਮਾਰ ਕਰਕੇ ਉਸ ਦੇ ਮੂੰਹ 'ਤੇ ਪੇਸ਼ਾਬ ਕੀਤਾ ਗਿਆ। ਦੱਸਿਆ ਜਾ ਰਿਹਾ ਇੱਕ ਧਿਰ ਦੇ ਕਿੰਨਰਾਂ ਨੇ ਜੰਗਲ 'ਚ ਨੌਜਵਾਨ ਨੂੰ ਘੇਰ ਕੇ ਉਸ ਦੇ ਮੁੰਡਨ ਕਰ ਦਿੱਤੇ ਤੇ ਬਾਅਦ 'ਚ ਕੁੱਟਮਾਰ ਕਰਕੇ ਉਸ ਦੇ ਮੂੰਹ 'ਤੇ ਪੇਸ਼ਾਬ ਕੀਤਾ। ਰੌਲਾ ਪਾਉਣ 'ਤੇ ਕਿੰਨਰ ਉਥੋਂ ਭੱਜ ਗਏ, ਪੀੜਤ ਨੌਜਵਾਨ ਦੇ ਦੋਸ਼ ਹਨ ਕਿ ਉਹ ਉਸ ਨੂੰ ਕਿੰਨਰ ਬਣਾਉਣ ਦੀ ਤਿਆਰੀ 'ਚ ਸਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ 5 ਕਿੰਨਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।
ਜਾਣਕਾਰੀ ਅਨੁਸਾਰ ਗੰਜਡੂੰਡਵਾਰਾ 'ਚ ਕਿੰਨਰਾਂ ਦੀਆਂ 2 ਧਿਰਾਂ ਰਹਿੰਦੀਆਂ ਹਨ। ਇਕ ਧਿਰ ਦੀ ਮੁੱਖੀ ਚਾਂਦਨੀ ਤੇ ਦੂਜੀ ਧਿਰ ਦੀ ਰੂਪਰਾਮ ਹਨ। ਦੋਵੇ ਧਿਰਾਂ ਵਿਚਾਲੇ ਹਮੇਸ਼ਾ ਲੜਾਈ ਰਹਿੰਦੀ ਹੈ । ਰਫ਼ੀਕੁਲ ਚਾਂਦਨੀ ਕਿੰਨਰ ਦੇ ਘਰ ਖਾਣਾ ਬਣਾਉਣ ਦਾ ਕੰਮ ਕਰਦਾ ਹੈ । ਇਸ ਦੇ ਨਾਲ ਉਹ ਬਾਕੀ ਕਿੰਨਰਾਂ ਨਾਲ ਵਧਾਈ ਮੰਗਣ ਦਾ ਕੰਮ ਵੀ ਕਰਦਾ ਹੈ । ਰਫ਼ੀਕੁਲ ਦਾ ਦੋਸ਼ ਹੈ ਕਿ ਬੀਤੀ ਦਿਨੀਂ ਕਾਸਗੰਜ ਤੋਂ ਉਹ ਵਾਪਸ ਆ ਰਿਹਾ ਸੀ। ਇਸ ਦੌਰਾਨ ਰਸਤੇ 'ਚ ਦੂਜੇ ਧਿਰ ਦੇ ਕਿੰਨਰਾਂ ਨੇ ਉਸ ਨੂੰ ਘੇਰ ਲਿਆ ਤੇ ਉਸ ਨਾਲ ਕੁੱਟਮਾਰ ਕਰਕੇ ਉਸ ਦੇ ਮੂੰਹ 'ਤੇ ਪੇਸ਼ਾਬ ਕਰ ਦਿੱਤਾ। ਇਸ ਦੇ ਨਾਲ ਹੀ ਇੱਕ ਕਿੰਨਰ ਨੇ ਆਪਣੀ ਜੇਬ 'ਚੋ ਉਸਤਰਾ ਕੱਢਿਆ 'ਤੇ ਮੁੰਡਨ ਕਰ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।