ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 10 ਸਾਲਾਂ ਮਾਸੂਮ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ ਤੇ ਦੱਸਣ 'ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਇਸ ਮਾਮਲੇ ਸਬੰਧੀ ਪੁਲਿਸ ਨੇ ਇੱਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ 10 ਸਾਲਾਂ ਬੱਚੀ ਜੋ ਕਿ ਸਰਕਾਰੀ ਸਕੂਲ ਵਿੱਚ 5ਵੀਂ ਜਮਾਤ ਵਿੱਚ ਪੜ੍ਹਾਈ ਕਰਦੀ ਹੈ। ਪਿਛਲੇ ਕਈ ਦਿਨਾਂ ਤੋਂ ਉਹ ਡਰੀ ਹੋਈ ਤੇ ਸਹਿਮੀ ਸੀ ,ਜਦੋ ਮਾਪਿਆਂ ਨੇ ਉਸ ਕੋਲੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸਕੂਲ ਜਾਣ ਸਮੇ ਰਸਤੇ 'ਚ ਉਸ ਨੂੰ ਗੁਰਸ਼ਰਨ ਸਿੰਘ ਮਿਲਿਆ ਸੀ । ਜਿਸ ਨੇ ਉਸ ਨੇ 10 ਰੁਪਏ ਦਿੰਦੇ ਕਿਹਾ ਕਿ ਆਪਣੇ ਨਾਲ ਹੋਰ ਵੀ ਕੁੜੀਆਂ ਲੈ ਕੇ ਆਇਆ ਕਰ। ਜਿਸ ਤੋਂ ਬਾਅਦ ਅਗਲੇ ਦਿਨ ਗੁਰਸ਼ਰਨ ਸਿੰਘ ਉਸ ਨੂੰ ਚਾਕੂ ਦਿਖਾ ਕੇ ਆਪਣੇ ਨਾਲ ਕਿਸੇ ਦੇ ਘਰ ਲੈ ਗਿਆ । ਉੱਥੇ ਜਾ ਕੇ ਉਸ ਨੇ ਮੇਰੀ ਨਾਲ ਜਬਰ -ਜ਼ਨਾਹ ਕੀਤਾ। ਜਿਸ ਤੋਂ ਬਾਅਦ ਗੁਰਸ਼ਰਨ ਸਿੰਘ ਨੇ ਬੱਚੀ ਨੂੰ ਧਮਕਾਇਆ ਕਿ ਜੇਕਰ ਉਸ ਨੇ ਕਿਸੇ ਹੋਰ ਇਸ ਬਾਰੇ ਦੱਸਿਆ ਤਾਂ ਉਹ ਜਾਨੋ ਮਾਰਨ ਦੇਵੇਗਾ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
by jaskamal