by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ 6 ਸਾਲਾ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਬੱਚੀ ਦੀ ਮਾਂ ਨੇ ਦੱਸਿਆ ਕਿ ਮੇਰੇ 3 ਬੱਚੇ ਹਨ ,ਜਿਨ੍ਹਾਂ 'ਚੋ 2 ਮੁੰਡੇ ਤੇ ਇਕ ਛੋਟੀ ਕੁੜੀ ਹੈ। ਮੈ ਆਪਣੀ ਛੱਤ 'ਤੇ ਬੈਠੀ ਸੀ ਤਾਂ ਮੇਰੀ 6 ਸਾਲਾ ਕੁੜੀ ਮੇਰੇ ਕੋਲ ਰੋਂਦੇ ਹੋਏ ਆਈ, ਜਦੋ ਮੈ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਗੁਪਤ ਅੰਗ ਨੂੰ ਹੱਥ ਲੱਗਾ ਕੇ ਕਿਹਾ ਇਥੇ ਦਰਦ ਹੋ ਰਿਹਾ ਹੈ । ਪੀੜਤ ਬੱਚੀ ਦੀ ਮਾਂ ਨੇ ਕਿਹਾ ਕਿ ਜਦੋ ਮੈ ਆਪਣੀ ਕੁੜੀ ਦੇ ਕੱਪੜਿਆਂ ਤੇ ਖੂਨ ਲੱਗਾ ਦੇਖਿਆ ਤਾਂ ਮੈ ਉਸ ਨੂੰ ਪੁੱਛਿਆ ਮੇਰੀ ਕੁੜੀ ਮੈਨੂੰ ਛੱਡ ਤੋਂ ਥੱਲੇ ਲੈ ਕੇ ਗਈ ਤਾਂ ਉਸ ਨੇ ਵਿਹੜੇ 'ਚ ਹੀ ਰਹਿੰਦੇ ਦੋਸ਼ੀ ਅਗਨ ਕੁਮਾਰ ਵੱਲ ਇਸ਼ਾਰਾ ਕੀਤਾ ।ਪੁਲਿਸ ਅਧਿਕਾਰੀ ਨੇ ਦੋਸ਼ੀ ਅਗਨ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਦੇ ਭਾਲ ਕੀਤੀ ਜਾ ਰਹੀ ਹੈ ।