ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਚਮਕੌਰ ਸਾਹਿਬ ਤੋਂ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ 12 ਸਾਲਾ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ । ਸਹਿਮੀ ਹੋਈ ਬੱਚੀ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਮਾਂ ਨੇ ਪੁਲਿਸ ਥਾਣੇ ਇਸ ਘਟਨਾ ਦੀ ਸ਼ਿਕਾਇਤ ਦਰਜ਼ ਕਰਵਾਈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੇਟ ਏਰੀਏ ਦੇ ਇੱਕ ਪਿੰਡ ਦੀ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਕਿ 2019 ਵਿੱਚ ਉਸ ਦੇ ਪਤੀ ਸੜਕ ਹਾਦਸੇ ਦੌਰਾਨ ਗੰਭੀਰ ਜਖ਼ਮੀ ਹੋ ਗਿਆ ਸੀ ਤੇ ਹੁਣ ਉਹ ਉਸ ਦੇ ਇਲਾਜ਼ ਲਈ ਚੰਡੀਗੜ੍ਹ ਦੇ PGI ਹਸਪਤਾਲ 'ਚ ਗਈ ਹੋਈ ਸੀ।
ਉਸ ਦੇ ਪਿੱਛੇ ਉਸ ਦੇ 3 ਬੱਚੇ ਹਨ , ਜਿਨ੍ਹਾਂ 'ਚ 2 ਕੁੜੀਆਂ ਤੇ 1 ਮੁੰਡਾ ਮੇਰੇ ਜੇਠ ਗਿਆਨ ਸਿੰਘ ਕੋਲ ਰਹਿ ਰਹੇ ਸਨ। ਮਹਿਲਾ ਨੇ ਕਿਹਾ ਕਿ ਮੇਰੀ ਵੱਡੀ ਕੁੜੀ ਨੂੰ ਮੇਰੇ ਜੇਠ ਹੋਏ ਬੱਚਿਆਂ ਸਮੇਤ ਸੁੱਤੀ ਨੂੰ ਚੁੱਕ ਕੇ ਸਾਈਡ 'ਤੇ ਲੈ ਗਿਆ, ਜਿੱਥੇ ਜਾ ਕੇ ਉਸ ਨਾਲ ਜਬਰ ਜ਼ਨਾਹ ਕਰਦਾ ਰਿਹਾ। ਜਦੋ ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੂੰਹ ਬੰਦ ਕਰ ਦਿੰਦਾ ਤੇ ਧਮਕੀਆਂ ਦਿੰਦਾ ਸੀ। ਬੱਚੀ ਨੇ ਡਰ ਦੇ ਮਾਰੇ ਸਾਨੂੰ ਕਿਸੇ ਨੂੰ ਨਹੀਂ ਇਸ ਗੱਲ ਬਾਰੇ ਦੱਸਿਆ, ਜਦ ਹੁਣ ਹੁਣ ਉਸ ਦੇ ਜੇਠ ਨੇ ਉਸ ਨੂੰ ਆਪਣੇ ਕੋਲ ਬੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰੀ ਕੁੜੀ ਨੇ ਸਾਰੀ ਗੱਲ ਮੈਨੂੰ ਦੱਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।