by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਦੁਕਾਨ 'ਤੇ ਚੀਜ਼ ਲੈਣ ਗਈ 14 ਸਾਲਾਂ ਨਾਬਾਲਗ ਬੱਚੀ ਨਾਲ ਪਿੰਡ ਦੇ 2 ਨੌਜਵਾਨਾਂ ਨੇ ਜਬਰ ਜ਼ਨਾਹ ਕੀਤਾ ਹੈ। ਪਰਿਵਾਰਿਕ ਮੈਬਰਾਂ ਨੇ ਪੁਲਿਸ ਥਾਣੇ 2 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ਼ ਕਰਵਾਇਆ ਹੈ । ਪੀੜਤ ਨੇ ਕਿਹਾ ਕਿ ਜਦ ਉਹ ਦੁਕਾਨ ਤੋਂ ਖਾਣ ਲਈ ਚੀਜ਼ ਲੈਣ ਲਈ ਗਈ ਤਾਂ ਉਸ ਨੂੰ ਇੱਕ ਨੌਜਵਾਨ ਆਪਣੇ ਦੋਸਤ ਨਾਲ ਮਿਲ ਕੇ ਖਿੱਚ ਕੇ ਲੈ ਗਿਆ ਤੇ ਫਿਰ ਦੋਵਾਂ ਨੇ ਉਸ ਨੂੰ ਧਮਕੀਆਂ ਦੇ ਕੇ ਉਸ ਨਾਲ ਬਲਾਤਕਾਰ ਕੀਤਾ। ਪੀੜਤ ਦੇ ਭਰਾ ਨੇ ਕਿਹਾ ਕਿ ਉਕਤ ਘਟਨਾ ਕੁਝ ਦਿਨ ਪਹਿਲਾਂ ਦੀ ਹੈ। ਜਦ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲਗਾ ਤਾਂ ਅਸੀਂ ਆਪਣੀ ਭੈਣ ਨੂੰ ਹਸਪਤਾਲ ਦਾਖ਼ਲ ਕਰਵਾਇਆ ਤੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।