by jaskamal
ਨਿਊਜ਼ ਡੈਸਕ : ਸ਼ਾਹਬਾਜ਼ ਸ਼ਰੀਫ ਦੇ PM ਅਹੁਦੇ ਲਈ ਨਾਮਜ਼ਦਗੀ ਭਰਨ ਤੋਂ ਬਾਅਦ ਹੁਣ ਉਹ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ ਹਨ। ਜਦਕਿ ਇਮਰਾਨ ਖ਼ਾਨ ਦੀ ਪਾਰਟੀ ਨੇ ਚੋਣ ਦਾ ਕੀਤਾ ਬਾਈਕਾਟ ਕਰ ਦਿੱਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਦੇ ਨੇਤਾ ਅਲੀ ਮੁਹੰਮਦ ਖ਼ਾਨ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸੰਸਦ ’ਚ ਪੀਟੀਆਈ ਦੇ 95 ਫ਼ੀਸਦੀ ਸੰਸਦ ਮੈਂਬਰ ਵਿਧਾਨ ਸਭਾ ਤੋਂ ਅਸਤੀਫਾ ਦੇਣ ਦੇ ਖ਼ਿਲਾਫ਼ ਹਨ।
ਇਸ ਤੋਂ ਕੁਝ ਘੰਟੇ ਪਹਿਲਾਂ ਇਸਲਾਮਾਬਾਦ ’ਚ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਦੱਸਿਆ ਸੀ ਕਿ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (PML-N) ਦੇ ਪ੍ਰਧਾਨ ਸਾਹਬਾਜ਼ ਸ਼ਰੀਫ ਦੀ ਨਾਮਜ਼ਦਗੀ ਨੂੰ ਨੈਸ਼ਨਲ ਅਸੈਂਬਲੀ ਦੇ ਸਕੱਤਰੇਤ ਨੇ ਸਵੀਕਾਰ ਕਰ ਲਿਆ ਹੈ, ਇਸ ਲਈ ਨੈਸ਼ਨਲ ਅਸੈਂਬਲੀ ’ਚ ਸੋਮਵਾਰ ਨੂੰ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਅਸਤੀਫਾ ਦੇਣਗੇ।