by vikramsehajpal
ਨਵੀਂ ਦਿੱਲੀ (ਸਾਹਿਬ) - ਏਮਜ਼ ਅਤੇ ਸਫ਼ਦਰਜੰਗ ਸਮੇਤ ਦਿੱਲੀ ਦੇ ਕਈ ਹਸਪਤਾਲਾਂ ਅਤੇ ਮਾਲ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਵਾਲੀਆਂ ਈਮੇਲਾਂ ਪ੍ਰਾਪਤ ਹੋਈਆਂ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਨ੍ਹਾਂ ਦੇ ਅਹਾਤੇ ਦੀ ਤਲਾਸ਼ੀ ਲਈ।
ਦਿੱਲੀ ਫਾਇਰ ਸਰਵਿਸ ਡੀਐੱਫਐੱਸ ਦੇ ਅਧਿਕਾਰੀ ਨੇ ਦੱਸਿਆ ਕਿ ਨੰਗਲੋਈ ਦੇ ਹਸਪਤਾਲ ਤੋਂ ਬਾਅਦ ਦੁਪਹਿਰ 1.04 ਵਜੇ ਅਤੇ ਦਿੱਲੀ ਦੇ ਚਾਣਕਿਆ ਪੁਰੀ ਦੇ ਪ੍ਰਾਈਮਸ ਹਸਪਤਾਲ ਤੋਂ ਬਾਅਦ ਦੁਪਹਿਰ 1.07 ਵਜੇ ਸੂਚਨਾ ਮਿਲੀ ਕਿ ਉਨ੍ਹਾਂ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ ਹੈ।
ਉਨ੍ਹਾਂ ਕਿਹਾ ਕਿ ਫਾਇਰ ਇੰਜਨ, ਬੰਬ ਖੋਜ ਦਸਤੇ ਅਤੇ ਪੁਲੀਸ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਤਲਾਸ਼ੀ ਲਈ ਜਾ ਰਹੀ ਹੈ। ਪੁਲੀਸ ਨੇ ਕਿਹਾ ਕਿ ਈਮੇਲ ਵਿੱਚ ਏਮਜ਼, ਸਫਦਰਜੰਗ, ਅਪੋਲੋ, ਮੂਲਚੰਦ, ਮੈਕਸ ਅਤੇ ਸਰ ਗੰਗਾ ਰਾਮ ਹਸਪਤਾਲ ਸਮੇਤ ਲਗਪਗ 50 ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੀ ਸੂਚੀ ਹੈ।