by jaskamal
ਨਿਊਜ਼ ਡੈਸਕ : ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦੇ ਕਾਜਵਾਲੀ ਚੱਕ 'ਚ ਵੀਰਵਾਰ ਦੇਰ ਰਾਤ ਜ਼ਬਰਦਸਤ ਬੰਬ ਧਮਾਕਾ ਹੋਇਆ। ਇਸ ਧਮਾਕੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਵੀ ਹੋਏ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲ਼ੇ ਦੇ ਚਾਰ ਘਰ ਢਹਿ ਗਏ। ਕਈ ਲੋਕ ਹਾਲੇ ਵੀ ਮਲਬੇ ਹੇਠ ਦੱਬੇ ਹੋਏ ਹਨ। ਇਹ ਧਮਾਕਾ ਨਵੀਨ ਮੰਡਲ ਅਤੇ ਗਣੇਸ਼ ਮੰਡਲ ਦੇ ਘਰ ਵਿਚਕਾਰ ਹੋਇਆ।
ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਧਮਾਕਾ ਕਿਸ ਦੇ ਘਰ ਦੇ ਅੰਦਰ ਹੋਇਆ।ਇਸ ਇਲਾਕੇ 'ਚ ਵਿਆਹ ਲਈ ਪਟਾਕੇ ਬਣਾਉਣ ਦਾ ਕੰਮ ਕੀਤਾ ਜਾਂਦਾ ਸੀ। ਇਹ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਘਰ 'ਚ ਰੱਖੇ ਪਟਾਕੇ ਫਟ ਗਏ ਹੋਣ। ਕੁਝ ਦਿਨ ਪਹਿਲਾਂ IB ਨੇ ਭਾਗਲਪੁਰ ਪੁਲਿਸ ਨੂੰ ਵੀ ਅਲਰਟ ਕੀਤਾ ਸੀ। ਧਮਾਕੇ ਦੀ ਲਪੇਟ 'ਚ ਕਈ ਘਰ ਆ ਗਏ ਹਨ, ਇਸ ਲਈ ਇਹ ਮਾਮਲਾ ਵੀ ਸ਼ੱਕੀ ਜਾਪਦਾ ਹੈ। ਪੁਲਿਸ ਇਸ ਦੀ ਬੰਬ ਧਮਾਕੇ ਦੇ ਕੋਣ ਤੋਂ ਵੀ ਜਾਂਚ ਕਰ ਰਹੀ ਹੈ।