by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਸਰਾਭਾ ਨਗਰ ਵਿਖੇ ਵੱਡੇ ਕਾਰੋਬਾਰੀ ਸੁਧੀਰ ਨੰਦਾ ਦੇ ਘਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਚੋਰੀ ਘਰ 'ਚ ਰੱਖੇ ਗਏ 3 ਨੇਪਾਲੀ ਨੌਕਰਾਂ ਵੱਲੋਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਕਾਰੋਬਾਰੀ ਸੁਧੀਰ ਨੰਦਾ ਆਪਣੇ ਪਰਿਵਾਰ ਸਮੇਤ ਸ਼ਿਰੜੀ ਵਿਖੇ ਮੱਥਾ ਟੇਕਣ ਗਏ ਹੋਏ ਸਨ।
ਇਸ ਦੌਰਾਨ ਘਰ 'ਚ ਰਹਿ ਰਹੇ ਨੌਕਰਾਂ ਨਕੁਲ ਬਾਮ, ਮਹਿੰਦਰ ਬਾਮ ਅਤੇ ਗੰਗਾ ਬਾਮ ਨੇ ਘਰ ਦੇ ਲਾਕਰ ਤੋੜ ਕੇ ਲੱਖਾਂ ਦਾ ਸੋਨਾ, ਹੋਰ ਗਹਿਣੇ ਅਤੇ ਕੈਸ਼ ਚੋਰੀ ਕਰ ਲਿਆ ਅਤੇ ਫ਼ਰਾਰ ਹੋ ਗਏ। ਜਦੋਂ ਡਰਾਈਵਰ ਨੇ ਦੇਖਿਆ ਤਾਂ ਘਰ 'ਚ ਲਾਕਰ ਟੁੱਟੇ ਹੋਏ ਸਨ। ਇਸ ਤੋਂ ਬਾਅਦ ਉਸ ਨੇ ਸੁਧੀਰ ਨੰਦਾ ਨੂੰ ਫੋਨ ਕਰਕੇ ਸਾਰੀ ਘਟਨਾ ਬਾਰੇ ਦੱਸਿਆ। ਸੁਧੀਰ ਨੰਦਾ ਘਰ ਪਹੁੰਚਣ ਵਾਲੇ ਹਨ। ਪੁਲਿਸ ਨੇ ਤਿੰਨਾਂ ਨੌਕਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।