by simranofficial
ਐਨ. ਆਰ .ਆਈ. ਮੀਡਿਆ :- ਆਪਣੇ ਬੇਬਾਕ ਬੋਲਾਂ ਦੇ ਨਾਲ ਜਾਣੇ ਜਾਨ ਵਾਲੇ ਸਿਮਰਜੀਤ ਸਿੰਘ ਬੈਂਸ ਹੁਣ ਬਲਾਤਕਾਰ ਦੇ ਦੋਸ਼ਾਂ ਚ ਫਸਦੇ ਹੋਏ ਨਜਰ ਆ ਰਹੇ ਨੇ ,ਦਰਸਲ ਇਕ ਔਰਤ ਦੇ ਵਲੋਂ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਬੈਂਸ ਤੇ ਬਲਾਤਕਾਰ ਦੇ ਇਲਜ਼ਾਮ ਲਗਾਏ ਗਏ ਨੇ , ਬਾਕਾਇਦਾ ਪੁਲਿਸ ਨੂੰ ਸ਼ਿਆਕਿਤ ਕੀਤੀ ਗਈ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਗਈ ਹੈ |
ਔਰਤ ਦਾ ਕਹਿਣਾ ਹੈ ਕਿ ਉਸ ਨਾਲ ਜ਼ਬਰ ਜਨਾਹ ਬੈਂਸ ਵਲੋਂ ਕੀਤਾ ਗਿਆ ਹੈ ,ਉਸ ਨੂੰ ਆਪਣੇ ਹੀ ਪੈਸੇ ਪ੍ਰੋਪਰਟੀ ਡੀਲਰ ਤੋਂ ਵਾਪਿਸ ਲੈਣ ਲਈ ਜਲੀਲ ਹੋਣਾ ਪਿਆ | ਔਰਤ ਨੇ ਅਜਿਹੇ ਕਈ ਗੰਭੀਰ ਦੋਸ਼ ਬੈਂਸ ਤੇ ਲਗਾਏ ਨੇ |
ਦੂਜੇ ਪਾਸੇ ਬੈਂਸ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ , ਉੰਨਾ ਨੇ ਸਾਰੇ ਦੋਸ਼ਾਂ ਨੂੰ ਸਿਆਸਤ ਨਾਲ ਪ੍ਰੇਰਿਤ ਦੱਸਿਆ ਹੈ |ਉਹ ਮੀਡਿਆ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਨਜਰ ਆਏ, ਮੀਡਿਆ ਨੇ ਜੱਦ ਉੰਨਾ ਤੋਂ ਇਹ ਸਵਾਲ ਕੀਤਾ ਤੇ ਉੰਨਾ ਦਾ ਕਹਿਣਾ ਸੀ ਕਿ ਇਹ ਸਾਰੇ ਆਰੋਪ ਸਿਆਸਤ ਨਾਲ ਜੁੜੇ ਹੋਏ ਨੇ |