by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵੈਸਟ ਦੇ ਇਸ ਇਲਾਕੇ ਬਸਤੀ ਸ਼ੇਖ 'ਚ ਸਚਿਨ ਨਾਂ ਦੇ ਨੌਜਵਾਨ ਉੱਪਰ ਪੁਰਾਣੀ ਖੁੰਦਕ ਦੇ ਚਲਦਿਆਂ ਗੋਲ਼ੀਆਂ ਚਲਾਈਆਂ ਗਈਆਂ। ਪੁਲਿਸ ਨੇ ਦੱਸਿਆ ਕਿ ਉਹ ਗਲੀ ਵਿੱਚ ਖੜ੍ਹਾ ਸੀ ਕਿ ਇੰਨੇ ਚਿਰ ਨੂੰ ਨਿਹੰਗ ਆਪਣੇ ਕੁਝ ਦੋਸਤਾਂ ਨਾਲ ਆਇਆ ਅਤੇ ਉਸ ਨਾਲ ਵਿਵਾਦ ਕਰਨ ਲੱਗ ਪਿਆ।
ਇਸ ਦੌਰਾਨ ਦੋਵਾਂ ਪੱਖਾਂ 'ਚ ਹੱਥੋਪਾਈ ਵੀ ਹੋਈ। ਇਸ ਤੋਂ ਬਾਅਦ ਉਹ ਮੌਕੇ ਤੋਂ ਚਲੇ ਗਏ ਤੇ ਕੁਝ ਦੇਰ ਬਾਅਦ ਹਥਿਆਰ ਲੈ ਕੇ ਆਏ ਅਤੇ ਉਸ ਵੱਲ ਤਿੰਨ ਚਾਰ ਗੋਲੀਆਂ ਚਲਾ ਦਿੱਤੀਆਂ, ਪਰ ਉਹ ਵਾਲ ਵਾਲ ਬਚ ਗਿਆ। ਗੋਲ਼ੀਆਂ ਚਲਾਉਣ ਤੋਂ ਬਾਅਦ ਨਿਹੰਗ ਸਾਥੀਆਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕਰ ਰਹੀ ਹੈ।