by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਦੇ ਹਨੂਮਾਨ ਮੰਦਿਰ ਵਿਚੋਂ 2 ਲਾਸ਼ਾਂ ਮਿਲਣ ਨਾਲ ਇਲ਼ਾਕੇ 'ਚ ਸਨਸਨੀ ਫੈਲ ਗਈ। ਮੰਦਿਰ ਦੇ ਅੰਦਰ ਹੀ ਕਬਰ ਪੁੱਟ ਕੇ ਲਾਸ਼ਾਂ ਨੂੰ ਦੱਬਿਆ ਜਾ ਰਿਹਾ ਸੀ। ਇਸ ਦੌਰਾਨ ਮੌਕੇ ਉਤੇ ਪੁਲਿਸ ਪੁੱਜ ਗਈ।
ਪਟਿਆਲਾ ਦੇ ਸਰਹੱਦੀ ਗੇਟ ਦੇ ਨਜ਼ਦੀਕ ਹਨੂਮਾਨ ਮੰਦਿਰ 'ਚ ਪਿਛਲੇ 15 ਤੋਂ 20 ਸਾਲ ਤੋਂ ਸੇਵਾ ਨਿਭਾ ਰਹੇ 2 ਸੰਨਿਆਸੀ ਦੀ ਅਚਾਨਕ ਮੌਤ ਹੋ ਗਈ। ਮੰਦਿਰ ਦੇ ਕਰਮਚਾਰੀਆਂ ਵੱਲੋਂ ਮੰਦਿਰ ਦੇ ਅੰਦਰ ਹੀ ਮਿੱਟੀ ਪੁੱਟ ਕੇ ਲਾਸ਼ਾਂ ਦੱਬੀਆਂ ਜਾ ਰਹੀਆਂ ਸਨ।
ਡੀਐੱਸਪੀ ਮੋਹਿਤ ਅਗਰਵਾਲ ਦਾ ਕਹਿਣਾ ਸੀ ਕਿ ਇਸ ਸਥਾਨ ਦੇ ਉੱਪਰ 2 ਵਿਅਕਤੀਆਂ ਦੀ ਮੌਤ ਹੋਈ ਹੈ ਜਦ ਅਸੀਂ ਮੌਕੇ ਉਤੇ ਪਹੁੰਚੇ ਤਾਂ ਇਥੇ ਮਿੱਟੀ ਪੁੱਟੀ ਹੋਈ ਸੀ ਅਤੇ ਲਾਸ਼ਾਂ ਦੱਬਣ ਦੇ ਲਈ ਲੋਕ ਤਿਆਰ ਸਨ 'ਤੇ ਅਸੀਂ ਜਦੋਂ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।