by jaskamal
ਨਿਊਜ਼ ਡੈਸਕ : ਭਾਰਤ ਵਿਚ ਲਗਾਤਾਰ ਲੋਕਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਦੌਰ ਚੱਲ ਰਿਹਾ ਹੈ। ਜ਼ਿਆਦਾਤਕ ਪੰਜਾਬ ਦੇ ਲੋਕਾਂ ਵੱਲੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਫਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਵਿਅਕਤੀ ਨੇ ਲਾਲ ਬੱਤੀ ਚੌਕ 'ਚ ਲੱਗੇ I Love Mandi Gobindgarh ਦੇ ਬੋਰਡ ਸਾਹਮਣੇ ਬਿਮਾਰੀ ਤੇ ਘਰੇਲੂ ਪਰੇਸ਼ਾਨੀ ਕਾਰਨ ਅੱਗ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ।
ਉਕਤ ਵਿਅਕਤੀ ਦੀ ਪਛਾਣ ਜਗਦੀਸ਼ ਗੋਇਲ ਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਜਿਸ ਵੇਲੇ ਉਕਤ ਵਿਅਕਤੀ ਨੇ ਇਸ ਖੌਫਨਾਕ ਕਦਮ ਚੁੱਕਿਆ ਤਾਂ ਲਾਗੇ ਖੜ੍ਹੇ ਲੋਕਾਂ ਨੇ ਇਹ ਮੰਜ਼ਰ ਵੀਡੀਓ ਵਿਚ ਕੈਦ ਕਰ ਲਿਆ ਹੈ। ਹਾਲਾਂਕਿ ਉਨ੍ਹਾਂ ਵੱਲੋਂ ਅੱਗ ਬੁਝਾਉ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਸਮੇਂ ਤਕ ਬਹੁਤ ਦੇਰ ਹੋ ਚੁੱਕੀ ਸੀ।