by jaskamal
ਨਿਊਜ਼ ਡੈਸਕ : ਦਿੱਲੀ ਦੇ ਗ੍ਰੇਟਰ ਕੈਲਾਸ਼ 'ਚ ਹਿੱਟ ਐਂਡ ਰਨ ਦੀ ਘਟਨਾ ਦੀ ਸੀਸੀਟੀਵੀ ਫੁਟੇਜ ਵਿਚ ਕੈਦ ਹੋਈ ਹੈ, ਜਿਸ 'ਚ ਇਕ ਕਾਰ ਇਕ ਆਦਮੀ ਨੂੰ ਟੱਕਰ ਮਾਰਦੀ ਹੈ। ਫਿਲਹਾਲ ਇਹ ਘਟਨਾ ਸੀ ਜਾਂ ਵਾਰਦਾਤ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਪਰ ਵੀਡੀਓ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਰ ਚਾਲਕ ਦੀ ਲਾਪਰਵਾਹੀ ਦਾ ਕਾਰਨ ਹੈ, ਕਿਉਂਕਿ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਉਕਤ ਵਿਅਕਤੀ ਕਾਰ ਦੇ ਬੋਨਟ ਨਾਲ ਲਮਕਿਆ ਹੁੰਦਾ ਤੇ ਕਾਰ ਕਾਫੀ ਦੂਰ ਤਕ ਉਸ ਨੂੰ ਨਾਲ ਲੈ ਜਾਂਦੀ ਹੈ ਤੇ ਅੱਗੇ ਜਾ ਕੇ ਹੇਠਾਂ ਡਿੱਗਣ ਤੋਂ ਬਾਅਦ ਉਸ ਵਿਅਕਤੀ ਦੇ ਕਾਫੀ ਸੱਟਾ ਲੱਗੀਆਂ ਹਨ। ਰਾਹਗੀਰ ਉਸ ਦੀ ਮਦਦ ਲਈ ਅੱਗੇ ਆਉਂਦੇ ਹਨ। ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।