ਨਿਊਜ਼ ਡੈਸਕ : ਦੇਸ਼ ਵਿਚ ਲਗਾਤਾਰ ਸਿੱਖ ਨੌਜਵਾਨਾਂ ਜਾਂ ਸਿੱਖ ਕੁੜੀਆਂ ਨਾਲ ਬਦਸਲੂਕੀ ਜਾਂ ਉਨ੍ਹਾਂ ਦੇ ਕੇਸਾਂ ਜਾਂ ਕਕਾਰਾਂ ਦੀ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਹਿਲਾਂ ਦਿੱਲੀ ਵਿਖੇ ਇਕ ਸਿੱਖ ਨੌਜਵਾਨ ਲੜਕੀ ਨਾਲ ਬਦਸਲੂਕੀ ਕੀਤੀ ਗਈ, ਉਸ ਦੇ ਕੇਸ ਕੱਟੇ ਗਏ, ਜਬਰ-ਜਨਾਹ ਕੀਤਾ ਗਿਆ, ਫਿਰ ਕਰਨਾਟਕਾ ਵਿਖੇ ਇਕ ਕਾਲਜ ਵੱਲੋਂ ਸਿੱਖ ਲੜਕੀ ਨੂੰ ਦਸਤਾਰ ਉਤਾਰਨ ਬਾਰੇ ਕਿਹਾ ਗਿਆ ਤੇ ਹੁਣ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਕ ਸਿੱਖ ਨੌਜਵਾਨ ਲੜਕੇ ਨੂੰ ਕੁਝ ਲੋਕ ਘੇਰਾ ਪਾ ਕੇ ਉਸ ਦੀ ਕੁੱਟਮਾਰ ਕਰ ਰਹੇ ਹਨ।
ਉਹ ਆਪਣੀ ਜ਼ਿੰਦਗੀ ਦੀ ਭੀਖ ਮੰਗ ਰਿਹਾ ਹੈ ਪਰ ਉਹ ਲੋਕ ਲਗਾਤਾਰ ਉਸ ਦੀ ਕੁੱਟਮਾਰ ਕਰ ਰਹੇ ਹਨ ਉਸ ਦੇ ਚੱਪਲਾਂ, ਡਾਂਗਾ, ਵੱਟੇ ਮਾਰ ਰਹੇ ਹਨ। ਇਥੋਂ ਤਕ ਕਿ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਉਕਤ ਸਿੱਖ ਨੌਜਵਾਨ ਨੂੰ ਉਸ ਦੇ ਵਾਲ਼ਾਂ ਤੋਂ ਫੜ ਕੇ ਘੜੀਸਦਾ ਹੋਇਆ ਲੈ ਕੇ ਜਾ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਵੀ ਹਿੰਦੂ-ਸਿੱਖਾਂ ਦਾ ਰੌਲ਼ਾ ਪਾਉਣ ਵਾਲਿਆਂ 'ਤੇ ਵਿਸ਼ਵਾਸ ਉਠ ਜਾਵੇਗਾ। ਦੇਖੋ ਇਹ ਵੀਡੀਓ