by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਨਾਲ ਜੁੜੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਹੁਣ ਪੁਲਿਸ ਕਮਿਸ਼ਨਰ ਵਲੋਂ ਧਾਰਾ 144 ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਲੁਧਿਆਣਾ ਦੇ ਇਲਾਕੇ ਅੰਦਰ ਲੋਕਾਂ ਵਲੋਂ ਆਪਣੇ ਨਿੱਜੀ ਹੱਕਾਂ ਲਈ ਸਰਕਾਰ ਦੇ ਵਿਰੋਧ ਵਿੱਚ ਧਰਨੇ, ਰੈਲੀਆਂ ਕੀਤੀਆਂ ਜਾਂਦੀਆਂ ਹਨ ।ਅਜਿਹੇ ਸਮੇ ਵਿੱਚ ਧਰਨੇ ,ਰੈਲੀਆਂ ਕਰਨ ਵਾਲਿਆਂ 'ਚੋ ਕੁਝ ਸਮਾਜ ਵਿਰੋਧੀ ਅਨਸਰਾਂ ਵਲੋਂ ਮੌਕੇ ਦਾ ਫਾਇਦਾ ਚੁੱਕ ਕੇ ਕਿਸੇ ਅਣਸੁਖਾਵੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ । ਅਦਾਲਤ ਵਲੋਂ ਜਾਰੀ ਹੁਕਮਾਂ ਅਨੁਸਾਰ ਰੈਲੀਆਂ, ਧਰਨੇ ਆਦਿ ਲਈ ਸੈਕਟਰ -39 ਪੁੱਡਾ ਗਰਾਉਂਡ, ਸਾਹਮਣੇ ਵਰਧਮਾਨ ਮਿੱਲ ,ਚੰਡੀਗੜ੍ਹ ਰੋਡ ਕੀਤੀ ਗਈ ਹੈ ਪਰ ਇਸ ਥਾਂ 'ਤੇ ਵੀ ਜਲਨਸ਼ੀਲ ਪਦਾਰਥ ਅਸਲ ਚਾਕੂ ਆਦਿ ਲਿਜਾਉਣ ਤੇ ਸਖ਼ਤ ਮਨਾਈ ਹੈ । ਇਹ ਹੁਕਮ 2 ਮਹੀਨੇ ਤੱਕ ਲਾਗੂ ਰਹਿਣਗੇ ।