ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਦੇ ਦੱਖਣੀ ਰਾਜ ਕੇਰਲਾ ਵਿੱਚ 'ਟੈਪੀਓਕਾ' ਦੀ ਖੇਤੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਇਸਨੂੰ ਕਸਾਵਾ ਜਾਂ ਯੂਕਾ ਵੀ ਕਿਹਾ ਜਾਂਦਾ ਹੈ। ਵੈਸੇ ਤਾਂ ਹਿੰਦੀ ਪੱਟੀ 'ਚ ਰਹਿਣ ਵਾਲੇ ਬਹੁਤੇ ਲੋਕ ਟੈਪੀਓਕਾ ਬਾਰੇ ਨਹੀਂ ਜਾਣਦੇ ਹੋਣ ਪਰ ਸਾਬੂਦਾਨਾ ਬਾਰੇ ਜ਼ਰੂਰ ਜਾਣਦੇ ਹੋਣਗੇ।
ਦੱਸ ਦੇਈਏ ਕਿ ਟੇਪਿਓਕਾ ਦੀ ਜੜ੍ਹ ਤੋਂ ਹੀ ਸਾਬੂਦਾਨਾ ਬਣਾਇਆ ਜਾਂਦਾ ਹੈ। ਤਿਰੂਵਨੰਤਪੁਰਮ ਸਥਿਤ ਕੇਂਦਰੀ ਟਿਊਬਰ ਕਰੌਪ ਰਿਸਰਚ ਇੰਸਟੀਚਿਊਟ ਦੇ ਵਿਗਿਆਨੀਆਂ ਦੀ ਟੀਮ ਨੇ ਇਸ ਦੇ ਪੱਤਿਆਂ ਤੋਂ ਬਿਜਲੀ ਪੈਦਾ ਕਰਨ ਦੀ ਤਕਨੀਕ ਵਿਕਸਿਤ ਕੀਤੀ ਹੈ।
ਬਿਜਲੀ ਪੈਦਾ ਕੀਤੀ
ਨੈਸ਼ਨਲ ਇੰਸਟੀਚਿਊਟ ਫਾਰ ਇੰਟਰਡਿਸਿਪਲਨਰੀ ਸਾਇੰਸ ਐਂਡ ਟੈਕਨਾਲੋਜੀ ਦੇ ਸੀਨੀਅਰ ਪ੍ਰਿੰਸੀਪਲ ਸਾਇੰਟਿਸਟ ਡਾ: ਕ੍ਰਿਸ਼ਨ ਕੁਮਾਰ ਬੀ. ਨੇ ਪਾਇਆ ਕਿ ਕਚਰੇ ਨੂੰ ਕੱਢਣ ਵਿੱਚ ਮੈਥੇਨੋਜਨਿਕ ਬੈਕਟੀਰੀਆ ਚੰਗੀ ਤਰ੍ਹਾਂ ਵਿਕਸਿਤ ਹੋਏ ਹਨ 'ਤੇ ਇਹ ਜਾਣਕਾਰੀ ਸਾਡੀ ਖੋਜ ਲਈ ਬਹੁਤ ਮਹੱਤਵਪੂਰਨ ਸਾਬਤ ਹੋਈ ਹੈ। ਫਿਰ ਉਸਨੇ ਬਾਅਦ 'ਚ ਬਾਕੀ ਦੇ ਨਿਕਾਸ ਵਿੱਚੋਂ ਕਾਰਬਨ ਡਾਈਆਕਸਾਈਡ ਅਤੇ ਹਾਈਡ੍ਰੋਸਲਫਾਈਡ ਫਰੈਕਸ਼ਨਾਂ ਨੂੰ ਖਤਮ ਕਰਨ ਦਾ ਇੱਕ ਤਰੀਕਾ ਖੋਜਿਆ। ਅੰਤ ਵਿੱਚ ਮੀਥੇਨ ਨੂੰ ਇੱਕ ਥਾਂ ਇਕੱਠਾ ਕਰਕੇ ਪਾਵਰ ਹਾਕ ਬਾਇਓ ਗੈਸ ਜਨਰੇਟਰ ਦੀ ਮਦਦ ਨਾਲ ਬਿਜਲੀ ਪੈਦਾ ਕੀਤੀ ਗਈ।