by vikramsehajpal
ਹਰਿਆਣਾ (ਦੇਵ ਇੰਦਰਜੀਤ) : ਹਰਿਆਣਾ ’ਚ ਹੁਣ 1 ਅਕਤੂਬਰ ਤੋਂ ਪਹਿਲੀ, ਦੂਜੀ ਅਤੇ ਤੀਜੀ ਦੀਆਂ ਜਮਾਤਾਂ ਲਈ ਵੀ ਸਕੂਲ ਖੁੱਲ੍ਹਣਗੇ। ਸੂਬੇ ’ਚ ਇਕ ਸਤੰਬਰ ਤੋਂ ਚੌਥੀ ਅਤੇ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ 23 ਜੁਲਾਈ ਤੋਂ ਛੇਵੀਂ ਅਤੇ ਅੱਠਵੀਂ ਅਤੇ 17 ਜੁਲਾਈ ਤੋਂ 9ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਗਏ ਸਨ।
ਹਰਿਆਣਾ ਦੇ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ, ਯੂਨੀਵਰਸਿਟੀਆਂ ਦੇ ਰਜਿਸਟ੍ਰਾਰਾਂ, ਐੱਨ.ਸੀ.ਸੀ. ਯੂਨਿਟਸ ਦੇ ਕਮਾਂਡਿੰਗ ਅਫਸਰਾਂ ਅਤੇ ਜ਼ਿਲ੍ਹਾ/ਉਪਮੰਡਲ ਲਾਈਬ੍ਰੇਰੀਆਂ ਦੇ ਲਾਈਬਰੇਰੀਅਨਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਟੇਟ ਵਿਜੀਲੈਂਸ ਬਿਊਰੋ ਦੀ ਜਾਂਚ ਦੌਰਾਨ ਬਿਊਰੋ ਦੁਆਰਾ ਮੰਗੇ ਜਾਣ ਵਾਲੇ ਰਿਕਾਰਡ ਨੂੰ ਦੇਣ ’ਚ ਸਹਿਯੋਗ ਕਰਨ ਤਾਂ ਜੋ ਜਾਂਚ ਦਾ ਕੰਮ ਤੈਅ ਸਮੇਂ ’ਚ ਪੂਰਾ ਕੀਤਾ ਜਾ ਸਕੇ।