by
ਮੋਹਾਲੀ : ਗਰਮੀ ਘਟਣ ਤੋਂ ਬਾਅਦ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਦਾ ਸਮਾਂ ਦੁਬਾਰਾ ਤਬਦੀਲ ਕਰ ਦਿੱਤਾ ਹੈ। ਪ੍ਰਾਇਮਰੀ, ਹਾਈ ਅਤੇ ਸੈਕੰਡਰੀ ਸਕੂਲਾਂ ਦਾ ਸਮਾਂ ਹੁਣ ਸਵੇਰੇ ਅੱਠ ਵਜੇ ਤੋਂ ਦੁਪਹਿਰ ਦੋ ਵਜੇ ਤਕ ਹੋਵੇਗਾ। ਜਿਸ ਲਈ ਸਕੂਲ ਮੁਖੀਆਂ ਤੋਂ ਇਲਾਵਾ ਡੀਜੀਐੱਸਈ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਸਮੇਂ ਵਿਚ ਰੱਦੋ-ਬਦਲ ਦੇ ਹੁਕਮ ਸਰਕਾਰੀ ਸਕੂਲਾਂ ਤੋਂ ਇਲਾਵਾ ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਲਈ ਵੀ ਜਾਰੀ ਰਹਿਣਗੇ। ਦੱਸ ਦੇਈਏ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਤਾਪਮਾਨ ਵਿਚ ਵਾਧੇ ਨੂੰ ਭਾਂਪਦਿਆਂ ਸਿੱਖਿਆ ਵਿਭਾਗ ਨੇ ਸਕੂਲਾਂ ਦਾ ਸਮਾਂ ਸਵੇਰੇ ਸਾਢੇ ਸੱਤ ਵਜੇਂ ਤੋਂ ਦੁਪਹਿਰ ਡੇਢ ਵਜੇ ਤਕ ਕਰ ਦਿੱਤਾ ਸੀ। ਹੁਣ ਇਕ ਹਫ਼ਤੇ ਤੋਂ ਪੈ ਰਹੇ ਮੀਂਹ ਕਰਕੇ ਤਾਪਮਾਨ ਵਿਚ ਗਿਰਾਵਟ ਤੋਂ ਬਾਅਦ ਹੁਕਮ ਵਾਪਸ ਲੈ ਲਏ ਗਏ ਹਨ।