ਓਨਟਾਰੀਓ (ਦੇਵ ਇੰਦਰਜੀਤ)- ਓਨਟਾਰੀਓ ਦੇ ਸਿੱਖਿਆ ਮੰਤਰੀ ਨੇ ਆਖਿਆ ਕਿ ਪ੍ਰੋਵਿੰਸ ਦੇ ਬਾਕੀ ਦੇ ਸਕੂਲ ਬੋਰਡ ਕਦੋਂ ਸਕੂਲ ਖੋਲ੍ਹਣਗੇ ਇਸ ਬਾਰੇ ਐਲਾਨ ਬੁੱਧਵਾਰ ਨੂੰ ਕੀਤਾ ਜਾਵੇਗਾ।
ਟੋਰਾਂਟੋ, ਪੀਲ, ਯੌਰਕ, ਵਿੰਡਸਰ-ਐਸੈਕਸ ਤੇ ਹੈਮਿਲਟਨ ਤੇ ਦਰਹਾਮ ਅਤੇ ਹਾਲਟਨ ਵਿੱਚ ਸਕੂਲ 10 ਫਰਵਰੀ ਤੋਂ ਖੁੱਲ੍ਹਣ ਦੀ ਸੰਭਾਵਨਾ ਹੈ। ਸੋਮਵਾਰ ਸਵੇਰੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਸੀ ਕਿ ਪ੍ਰੋਵਿੰਸ ਅਜੇ ਵੀ ਇਹ ਫੈਸਲਾ ਨਹੀਂ ਕਰ ਪਾਈ ਹੈ ਕਿ ਆਨਲਾਈਨ ਪੜ੍ਹਾਈ ਕਰ ਰਹੇ ਵਿਦਿਆਰਥੀ ਉਦੋਂ ਤੱਕ ਕਲਾਸਾਂ ਵਿੱਚ ਪਰਤਣਗੇ ਕਿ ਨਹੀਂ।ਉਨ੍ਹਾਂ ਆਖਿਆ ਸੀ ਕਿ ਸਾਡਾ ਟੀਚਾ 10 ਫਰਵਰੀ ਤੱਕ ਸਕੂਲ ਖੋਲ੍ਹਣ ਦਾ ਹੈ ਤੇ ਜੇ ਸੁਰੱਖਿਅਤ ਨਾ ਹੋਇਆ ਤਾਂ ਅਸੀਂ ਬੱਚਿਆਂ ਨੂੰ ਸਕੂਲ ਨਹੀਂ ਸੱਦਾਂਗੇ।
ਸਿੱਖਿਆ ਮੰਤਰੀ ਸਟੀਫਨ ਲਿਚੇ ਵੱਲੋਂ ਇਹ ਐਲਾਨ ਕੀਤਾ ਜਾ ਚੁੱਕਿਆ ਹੈ ਕਿ ਸਰਕਾਰ ਪ੍ਰੋਵਿੰਸ ਭਰ ਦੇ ਸਕੂਲਾਂ ਵਿੱਚ ਕੋਵਿਡ-19 ਲਈ ਏਸਿੰਪਟੋਮੈਟਿਕ ਟੈਸਟਿੰਗ ਦੀ ਸ਼ੁਰੂਆਤ ਕਰੇਗੀ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਟਵੀਟ ਕਰਕੇ ਕੀਤੀ। ਉਨ੍ਹਾਂ ਇਹ ਵੀ ਆਖਿਆ ਕਿ ਸਕੂਲ ਖੋਲ੍ਹਣ ਦੀਆਂ ਤਰੀਕਾਂ ਦਾ ਐਲਾਨ ਬੁੱਧਵਾਰ ਨੂੰ ਕੀਤਾ ਜਾਵੇਗਾ। ਲਿਚੇ ਨੇ ਫਿਰ ਪ੍ਰੀਮੀਅਰ ਦੇ ਸੁਨੇਹੇ ਦੀ ਹੀ ਤਰਜ਼ਮਾਨੀ ਕਰਦਿਆਂ ਆਖਿਆ ਕਿ ਸਰਕਾਰ ਦਾ ਟੀਚਾ ਵਿਦਿਆਰਥੀਆਂ ਨੂੰ ਸੁਰੱਖਿਅਤ ਢੰਗ ਨਾਲ ਸਕੂਲਾਂ ਵਿੱਚ ਵਾਪਿਸ ਲਿਆਉਣਾ ਹੈ