by mediateam
ਰਾਤ ਨੂੰ ਟੋਰਾਂਟੋ ਦੇ ਸਕਾਰਬੋਰੋਘ ਵਿਖੇ ਹੋਈ ਇਕ ਗੋਲੀਬਾਰੀ ਦੇ ਵਿਚ ਇਕ ਬੰਦੇ ਦੀ ਮੌਤ ਹੋ ਗਈ, ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਰਾਤ ਤਕਰੀਬਨ 10 ਵਜੇ ਕਿਸੇ ਨੂੰ ਗੋਲੀ ਲੱਗਣ ਵਾਰੇ ਸੂਚਿਤ ਕੀਤਾ ਗਿਆ ਅਤੇ ਮਿੱਡਲਫੀਲਡ ਸੜਕ ਅਤੇ ਮੈਕਨਿਕੋਲ ਐਵੇਨਿਊ ਦੇ ਇਲਾਕੇ ਵਿਚ ਬੁਲਾਇਆ ਗਿਆ।
ਪੁਲਿਸ ਨੇ ਇਸ ਪੀੜ੍ਹਿਤ ਨੂੰ ਮੌਕੇ ਉੱਤੇ ਬੇਹੱਦ ਹੀ ਗੰਭੀਰ ਹਾਲਤ ਦੇ ਵਿਚ ਪਾਇਆ, ਪੇਰਾਮੇਡੀਕਸ ਨੇ ਦੱਸਿਆ ਕਿ ਬੰਦੇ ਨੂੰ ਮੌਕੇ ਉੱਤੇ ਮਰਿਆ ਹੋਇਆ ਘੋਸ਼ਿਤ ਕਰਨ ਤੋਂ ਪਹਿਲਾਂ ਉਹਨਾਂ ਨੇ ਉਸਦੀ ਜਾਨਲੇਵਾ ਹਾਲਤ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਨਹੀਂ ਬਚਾ ਪਾਏ ਹਾਲਾਂਕਿ ਅਜੇ ਤਕ ਸ਼ੱਕੀ ਦੋਸ਼ੀ ਦੇ ਬਾਰੇ ਕੋਈ ਵੇਰਵਾ ਜਾਰੀ ਨਹੀਂ ਹੋਇਆ, ਜਿਕਰਯੋਗ ਹੈ ਕਿ ਇਹ ਇਸ ਸਾਲ ਦਾ ਟੋਰਾਂਟੋ ਵਿਚ ਕਤਲ ਦਾ 46ਵਾਂ ਮਾਮਲਾ ਹੈ।