by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਅੰਮ੍ਰਿਤਸਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ 'ਚ ਦਰਬਾਰ ਸਾਹਿਬ ਇੱਕ ਸੇਵਾਦਾਰ ਵਲੋਂ ਕੁੜੀ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ । ਇਸ ਮਾਮਲੇ ਨੂੰ ਲੈ ਕੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰਦੇ ਕਿਹਾ ਬੱਚੀ ਨੂੰ ਬਾਹਰ ਕੱਢਣ ਵਾਲੇ ਸੇਵਾਦਾਰ ਸਰਬਜੀਤ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਪੰਨੂ ਨੇ ਕਿਹਾ ਪੰਜਾਬ ਭਾਰਤ ਦਾ ਹਿੱਸਾ ਨਹੀ ਹੈ… ਇਸ ਲਈ ਸੇਵਾਦਾਰ ਲਈ 5 ਲੱਖ ਰੁਪਏ ਦਾ ਐਲਾਨ ਕੀਤਾ ਹੈ। ਉਸ ਨੇ ਕਿਹਾ ਤਿਰੰਗਾ 1984 'ਚ ਦਰਬਾਰ ਸਾਹਿਬ ਉੱਤੇ ਭਾਰਤ ਸਰਕਾਰ ਵਲੋਂ ਲਹਿਰਾਇਆ ਗਿਆ ਸੀ… ਉਹ ਹੁਣ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ ਆ ਸਕਦਾ ।ਦੱਸ ਦਈਏ ਕਿ ਕਿ ਸੇਵਾਦਾਰ ਸਰਬਜੀਤ ਦਾ ਤਬਾਦਲਾ ਕਰ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁੜੀ ਨੂੰ ਸੇਵਾਦਾਰ ਵਲੋਂ ਦਰਬਾਰ ਸਾਹਿਬ ਦੇ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਗਿਆ ਕਿਉਕਿ ਕੁੜੀ ਆਪਣੇ ਚਿਹਰੇ 'ਤੇ ਤਿਰੰਗੇ ਦਾ ਪੇਂਟ ਲਗਾ ਕੇ ਆਈ ਸੀ ।