ਨਿਊਜ਼ ਡੈਸਕ (ਰਿੰਪੀ ਸ਼ਰਮਾ) : UP ਤੋਂ ਇਨਸਾਨੀਅਤ ਨੂੰ ਸ਼ਰਮਨਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਿੰਦੂ ਕੁੜੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੇ ਮੂੰਹ 'ਚ ਪੇਸ਼ਾਬ ਕਰਕੇ ਵੀਡੀਓ ਬਣਾਈ ਗਈ। ਪੀੜਤ ਕੁੜੀ ਨੇ ਦੱਸਿਆ ਕਿ ਮੁਹਮੰਦ ,ਅਨੀਸ ਤੇ ਮੁਹੰਮਦ ਸ਼ਮੀ ਨੇ ਪਹਿਲਾਂ ਉਸ ਨੂੰ ਆਵਾਸ ਯੋਜਨਾ ਦਾ ਲਾਭ ਦਿਵਾਉਣ ਦੇ ਬਹਾਨੇ ਕੋਲ ਬੁਲਾਇਆ ਤੇ ਫਿਰ ਆਪਣੇ ਸਾਥੀਆਂ ਨਾਲ ਮਿਲ ਕੇ ਬੰਧਕ ਬਣਾ ਲਿਆ। ਜਿਸ ਤੋਂ ਬਾਅਦ ਚੱਲਦੀ ਕਾਰ 'ਚ ਜ਼ਬਰਦਸਤੀ ਬਲਾਤਕਾਰ ਕੀਤਾ ।
ਘਟਨਾ ਸਮੇ ਪਿਆਸ ਨਾਲ ਤੜਫ ਰਹੀ ਕੁੜੀ ਨੇ ਜਦੋ ਦੋਸ਼ੀਆਂ ਕੋਲੋਂ ਪੀਣ ਲਈ ਪਾਣੀ ਮੰਗਿਆ ਤਾਂ ਦੋਸ਼ੀਆਂ ਨੇ ਉਸ ਦੇ ਮੂੰਹ 'ਚ ਪੇਸ਼ਾਬ ਕਰਦੇ ਹੋਏ ਅਸ਼ਲੀਲ ਵੀਡੀਓ ਬਣਾ ਲਈ। ਪੀੜਤਾ ਨਾਲ ਬਲਾਤਕਾਰ ਕਰਨ ਤੋਂ ਬਾਅਦ ਦੋਸ਼ੀਆਂ ਨੇ ਧਕਮੀ ਦਿੱਤੀ, ਜੇਕਰ ਉਸ ਨੇ ਕਿਸੇ ਨੂੰ ਵੀ ਇਸ ਬਾਰੇ ਦੱਸਿਆ ਤਾਂ ਉਸ ਨੂੰ ਜਾਨੋ ਮਾਰ ਦੇਵਾਂਗੇ। ਜਿਸ ਤੋਂ ਬਾਅਦ ਪੀੜਤਾ ਗੰਭੀਰ ਜਖ਼ਮੀ ਹਾਲਤ 'ਚ ਕਿਸੇ ਤਰ੍ਹਾਂ ਥਾਣੇ ਪਹੁੰਚੀ, ਉੱਥੇ ਉਸ ਨੇ ਸ਼ਿਕਾਇਤ ਦਰਜ਼ ਕਾਰਵਾਈ ।
ਬਿੰਦਕੀ ਇਲਾਕੇ ਦੀ ਰਹਿਣ ਵਾਲੀ ਕੁੜੀ ਨੇ ਦੱਸਿਆ ਕਿ ਉਸ ਦੇ ਮਾਤਾ -ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ ਕੱਪੜੇ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ। ਇਸ ਦੌਰਾਨ ਉਸ ਦੀ ਮੁਲਾਕਤ ਪਿੰਡ ਦਿਗਵਾੜਾ ਵਾਸੀ ਮੁਹੰਮਦ, ਅਨੀਸ ਤੇ ਮੁਹੰਮਦ ਸ਼ਮੀ ਨਾਲ ਹੋਈ। ਦੋਸ਼ੀਆਂ ਨੇ ਉਸ ਨੂੰ ਆਵਾਸ ਯੋਜਨਾ ਦਾ ਲਾਭ ਦਿਵਾਉਣ ਲਈ ਬੁਲਾਇਆ ,ਜਦੋ ਕੁੜੀ ਉਨ੍ਹਾਂ ਕੋਲ ਗਈ ਤਾਂ ਉਨ੍ਹਾਂ ਨੇ ਉਸ ਨੂੰ ਕਾਰ ਵਿੱਚ ਬਿਠਾ ਲਿਆ ਤੇ ਕਾਰ ਸੁੰਨਸਾਨ ਥਾਂ 'ਤੇ ਰੋਕ ਲਈ । ਦੋਸ਼ੀ ਅਨੀਸ਼ ਤੇ ਮੁਹੰਮਦ ਸ਼ਮੀ ਨੇ ਬੰਧਕ ਬਣਾ ਕੇ ਸਮੂਹਿਕ ਬਲਾਤਕਾਰ ਕੀਤਾ । ਇਸ ਦੌਰਾਨ ਦੋਸ਼ੀਆਂ ਨੇ ਪਾਣੀ ਮੰਗਣ 'ਤੇ ਮੂੰਹ ਵਿੱਚ ਪੇਸ਼ਾਬ ਪਾ ਕੇ ਅਸ਼ਲੀਲ ਵੀਡੀਓ ਬਣਾ ਲਈ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।