by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਰਕਾਰੀ ਸਕੂਲ ਦੀ ਨਾਬਾਲਗ ਵਿਦਿਆਰਥਣ ਨਾਲ ਪੜ੍ਹਨ ਵਾਲੇ 4 ਨਾਬਾਲਗ ਵਿਦਿਆਰਥੀਆਂ ਨੇ ਬਲੈਕਮੇਲ ਕਰਕੇ ਗੈਂਗਰੇਪ ਕੀਤਾ ਹੈ। ਦੋਸ਼ੀ ਨਾਬਾਲਗ ਵਿਦਿਆਰਥੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਬਾਲ ਸੁਧਾਰ ਘਰ ਭੇਜ ਦਿੱਤਾ ਹੈ । ਦੱਸਿਆ ਜਾ ਰਿਹਾ ਪੀੜਤਾ 7ਵੀਂ ਜਮਾਤ ਦੀ ਵਿਦਿਆਰਥਣ ਹੈ ।ਪੀੜਤਾ ਨੂੰ ਉਸ ਦੇ ਗੁਆਂਢ ਵਿੱਚ ਰਹਿਣ ਵਾਲੇ ਵਿਦਿਆਰਥੀ ਕਾਫੀ ਸਮੇ ਤੋਂ ਬਲੈਕਮੇਲ ਕਰ ਰਿਹਾ ਸੀ। ਉਸ ਦੇ ਬੋਲਣ 'ਤੇ ਹੀ ਪੀੜਤਾ ਨੇ ਇੱਕ ਦੁਕਾਨ 'ਚੋ ਪੈਸੇ ਚੋਰੀ ਕੀਤੇ ਸਨ ।ਇਸ ਚੋਰੀ ਨੂੰ ਲੈ ਕੇ ਵਿਦਿਆਰਥਣ ਨੂੰ ਦੋਸ਼ੀ ਬਲੈਕਮੇਲ ਕਰਨ ਲੱਗਾ। ਬੀਤੀ ਦਿਨੀਂ ਉਸ ਨੇ ਸਕੂਲ ਦੇ ਹੀ 4 ਨਾਬਾਲਗ ਵਿਦਿਆਰਥੀਆਂ ਨਾਲ ਮਿਲ ਕੇ ਵਿਦਿਆਰਥਣ ਨਾਲ ਗੈਂਗਰੇਪ ਕੀਤਾ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ।