by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰਾਂਸ ਤੋਂ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਇੱਕ ਵਿਅਕਤੀ 'ਤੇ ਆਪਣੀ ਪਤਨੀ ਨੂੰ ਨਸ਼ੀਲਾ ਪਦਾਰਥ ਦੇਣ ਤੋਂ ਬਾਅਦ 10 ਸਾਲਾਂ 'ਚ 80 ਤੋਂ ਵੱਧ ਲੋਕਾਂ ਨਾਲ ਸੈਕਸ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਹਨ। ਦੱਸਿਆ ਜਾ ਰਿਹਾ ਪਛਾਣੇ ਗਏ ਵਿਅਕਤੀ ਨੇ 'ਵਿਦਾਉਟ ਹਰ ਨੋਇੰਗ' ਨਾਮਕ ਗੈਰ ਸਹਿਮਤੀ ਵਾਲੇ ਸੈਕਸ ਬਾਰੇ ਚਰਚਾ ਕਰਨ ਵਾਲੇ ਆਨਲਾਈਨ ਐੱਪ ਰਾਹੀਂ ਆਪਣੀ ਪਤਨੀ ਦਾ ਸਰੀਰਕ ਸ਼ੋਸ਼ਣ ਕੀਤਾ। ਇਸ ਐੱਪ ਦੇ ਮੈਬਰ ਅਣਜਾਣ ਸਾਥੀਆਂ ਨਾਲ ਸੈਕਸ ਕਰਦੇ ਹਨ। ਦੋਸ਼ੀ ਦੀ ਪਛਾਣ ਡੋਮੀਨਿਕ ਪੀ ਦੇ ਰੂਪ 'ਚ ਹੋਈ ਹੈ। ਜਿਸ ਨੇ ਕਈ ਵੀਡੀਓ ਬਣਾ ਉਨ੍ਹਾਂ ਨੂੰ ABUSES ਨਾਮ ਦੀ ਇੱਕ ਫਾਈਲ 'ਚ save ਕਰਕੇ USB ਵਿੱਚ ਸਟੋਰ ਕੀਤਾ । ਪੁਲਿਸ ਵਲੋਂ ਇਸ ਮਾਮਲੇ ਵਿੱਚ ਹੁਣ ਤੱਕ 60 ਲੋਕਾਂ ਨੂੰ ਕਾਬੂ ਕੀਤਾ ਗਿਆ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ