ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ਤੋਂ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ,ਜਿੱਥੇ 17 ਸਾਲਾਂ ਕੁੜੀ ਨਾਲ ਬਲਾਤਕਾਰ ਕੀਤਾ ਗਿਆ। ਇਸ ਮਾਮਲੇ 'ਚ ਪੁਲਿਸ ਨੇ 3 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਇਨ੍ਹਾਂ ਦੋਸ਼ੀਆਂ 'ਚੋ ਮੁੱਖ ਦੋਸ਼ੀ ਦੀ ਪਛਾਣ ਹੋ ਚੁੱਕੀ ਹੈ। ਪੁਲਿਸ ਅਧਿਕਾਰੀ ਉਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਗੌਤਮ ਸਮੇਤ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ ।
ਪੀੜਤਾ ਨੇ ਬਿਆਨ 'ਚ ਕਿਹਾ ਕਿ ਬੀਤੀ ਸ਼ਾਮ ਜਦੋ ਉਹ ਘਰੋਂ ਦੁਕਾਨ ਤੇ ਕੋਈ ਸਾਮਾਨ ਲੈਣ ਆਈ ਸੀ ਤਾਂ ਉਸ ਨੂੰ ਫੋਨ ਕਰਕੇ ਗੌਤਮ ਉੱਥੇ ਆ ਗਿਆ। ਉਸ ਨੇ ਕੱਪੜੇ ਲੈਣ ਜਾਣ ਦਾ ਬਹਾਨਾ ਲਗਾ ਕੇ ਉਸ ਨੂੰ ਮੋਟਰਸਾਈਕਲ 'ਤੇ ਬੈਠਾ ਲਿਆ ਤੇ ਉਹ ਇਸ ਨੂੰ ਖੇਤਾਂ 'ਚ ਬਣੇ ਕਮਰੇ ਅੰਦਰ ਲੈ ਲਿਆ । ਉੱਥੇ ਜਾ ਕੇ ਉਸ ਨੇ ਉਸ ਨਾਲ ਬਲਾਤਕਾਰ ਕੀਤਾ ,ਜਦੋ ਉਸ ਨੇ ਕੱਪੜੇ ਪਾਏ ਸਨ ਤਾਂ 2 ਹੋਰ ਨੌਜਵਾਨਾਂ ਉੱਥੇ ਆ ਗਏ। ਜਿਨ੍ਹਾਂ ਨੇ ਪਹਿਲਾਂ ਗੌਤਮ ਨਾਲ ਗੱਲ ਕੀਤੀ, ਫਿਰ ਉਨ੍ਹਾਂ ਨੇ ਵੀ ਉਸ ਨਾਲ ਸਰੀਰਕ ਸਬੰਧ ਬਣਾਏ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।