ਮੀਡੀਆ ਡੈਸਕ: 'ਕੇਦਾਰਨਾਥ' ਅਤੇ 'ਸਿੰਬਾ' ਵਰਗੀਆਂ ਫਿਲਮਾਂ 'ਚ ਅਭਿਨੇਤਰੀ ਸਾਰਾ ਅਲੀ ਖ਼ਾਨ ਦੀ ਪਰਫਾਰਮੈਂਸ ਨੂੰ ਸਰਾਹਿਆ ਗਿਆ ਸੀ। ਬਤੌਰ ਨਵੀਂ ਅਭਿਨੇਤਰੀ ਉਹ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੀ, ਤਾਂ ਹੀ ਬਹੁਤ ਘੱਟ ਸਮੇਂ ਵਿਚ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ।
ਹੁਣ ਸਾਰਾ ਦਾ ਧਿਆਨ ਆਪਣੇ ਦੋ ਪ੍ਰਰਾਜੈਕਟਾਂ 'ਤੇ ਹੈ, ਜਿਨ੍ਹਾਂ ਵਿਚੋਂ ਇਕ ਹੈ ਇਮਤਿਆਜ਼ ਅਲੀ ਦੀ ਫਿਲਮ, ਜਿਸ ਵਿਚ ਉਸ ਦੇ ਅਪੋਜਿਟ ਕਾਰਤਿਕ ਆਰੀਅਨ ਹੈ ਤਾਂ ਦੂਜੇ ਪਾਸੇ ਵਰੁਣ ਧਵਨ ਨਾਲ 'ਕੁਲੀ ਨੰ.1' ਫਿਲਮ ਹੈ। ਹੁਣ ਖ਼ਬਰ ਹੈ ਕਿ ਉਹ ਬਾਲੀਵੁੱਡ ਦੇ ਗੰਭੀਰ ਮੰਨੇ ਜਾਣ ਵਾਲੇ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ ਫਿਲਮ ਵਿਚ ਦਿਖਾਈ ਦੇਵੇਗੀ। ਸੂਤਰਾਂ ਮੁਤਾਬਕ, ਵਿਸ਼ਾਲ ਨੇ ਸਾਰਾ ਨੂੰ ਆਪਣੀ ਨਵੀਂ ਸਕ੍ਰਿਪਟ ਸੁਣਾ ਦਿੱਤੀ ਹੈ ਅਤੇ ਸਾਰਾ ਨੇ ਵੀ ਇਸ ਪ੍ਰਾਜੈਕਟ ਲਈ ਹਾਂ ਕਰ ਦਿੱਤੀ ਹੈ। ਹੁਣ ਇਹ ਡੀਲ ਆਨ ਪੇਪਰ ਹੋਣ ਦੇ ਇੰਤਜ਼ਾਰ ਵਿਚ ਹੈ।' ਫਿਲਹਾਲ ਸਾਰਾ ਆਪਣੀ ਬੈਸਟ ਫ੍ਰੈਂਡ ਨਾਲ ਕੇਰਲ 'ਚ ਛੁੱਟੀਆਂ ਦਾ ਲੁਤਫ਼ ਲੈ ਰਹੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।