ਨਵੀਂ ਦਿੱਲੀ , 07 ਜੁਲਾਈ ( NRI MEDIA )
ਹਰਿਆਣਾ ਦੀ ਜੰਮਪਲ ਅਤੇ ਦੇਸ਼ ਦੀ ਮਸ਼ਹੂਰ ਕਲਾਕਾਰ ਸਪਨਾ ਚੌਧਰੀ ਹੁਣ ਨੇਤਾ ਬਣ ਚੁਕੀ ਹੈ , ਸਪਨਾ ਚੌਧਰੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਪੱਲਾ ਫੜ ਲਿਆ ਹੈ , ਅੱਜ ਐਤਵਾਰ ਨੂੰ ਦਿੱਲੀ ਭਾਜਪਾ ਦੀ ਮੈਂਬਰਸ਼ਿਪ ਅਭਿਆਨ ਦੌਰਾਨ ਉਹ ਪਾਰਟੀ ਦੇ ਮੈਂਬਰ ਬਣੇ ਹਨ , ਜਵਾਹਰ ਲਾਲ ਨੇਹਰਾ ਸਟੇਡੀਅਮ ਵਿੱਚ ਦਿੱਲੀ ਬੀਜੇਪੀ ਦੀ ਮੈਂਬਰਸ਼ਿਪ ਅਭਿਆਨ ਪ੍ਰੋਗਰਾਮ ਵਿੱਚ ਸ਼ਿਵਰਾਜ ਸਿੰਘ ਚੌਹਾਨ, ਬੀਜੇਪੀ ਜਨਰਲ ਸਕੱਤਰ ਰਾਮ ਲਾਲ ਅਤੇ ਮਨੋਜ ਤਿਵਾੜੀ ਦੀ ਮੌਜੂਦਗੀ ਵਿੱਚ ਸਪਨਾ ਚੌਧਰੀ ਬੀਜੇਪੀ ਵਿੱਚ ਸ਼ਾਮਿਲ ਹੋਈ ਹੈ , ਬੀਜੇਪੀ ਹੁਣ ਪੂਰੇ ਦੇਸ਼ ਵਿੱਚ ਮੈਂਬਰਸ਼ਿਪ ਅਭਿਆਨ ਚਲਾ ਰਹੀ ਹੈ ਅਤੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ |
ਸੁਪਨਾ ਚੌਧਰੀ ਦੇ ਬੀਜੇਪੀ ਵਿੱਚ ਸ਼ਾਮਿਲ ਹੋਣ ਦੀ ਗੱਲ ਪਹਿਲਾ ਤੋਂ ਹੀ ਕੀਤੀ ਜਾ ਰਹੀ ਸੀ ਕਿਉਕਿ ਜਦੋਂ ਦਿੱਲੀ ਵਿੱਚ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਤਾ ਉਹ ਉੱਤਰ ਪੂਰਬ ਦਿੱਲੀ ਤੋਂ ਬੀਜੇਪੀ ਉਮੀਦਵਾਰ ਮਨੋਜ ਤਿਵਾੜੀ ਨਾਲ ਖੇਤਰ ਵਿੱਚ ਇੱਕ ਵੱਡਾ ਰੋਡ ਸ਼ੋਅ ਕਰਦੇ ਨਜ਼ਰ ਆਏ ਸਨ , ਸਪਨਾ ਚੌਧਰੀ ਦੇ ਇਸ ਤੋਂ ਪਹਿਲਾ ਵੀ ਭਾਜਪਾ ਵਿੱਚ ਆਉਣ ਦੀਆਂ ਅਫਵਾਹ ਆਇਆਂ ਸਨ ਪਰ ਊਨਾ ਨੂੰ ਬਾਅਦ ਵਿੱਚ ਖਾਰਜ ਕਰ ਦਿੱਤਾ ਗਿਆ ਸੀ |
ਇਸ ਸਾਲ ਮਾਰਚ ਵਿਚ ਸਪਨਾ ਚੌਧਰੀ ਦੀਆਂ ਕੁਝ ਤਸਵੀਰਾਂ ਪ੍ਰਿਅੰਕਾ ਗਾਂਧੀ ਨਾਲ ਵਾਇਰਲ ਹੋ ਗਈਆਂ ਸਨ , ਇਸ ਤੋਂ ਬਾਅਦ ਸਪਨਾ ਚੌਧਰੀ ਦੇ ਕਾਂਗਰਸ ਵਿਚ ਜਾਣ ਦੀ ਗੱਲ ਵੀ ਤੇਜ਼ ਹੋ ਗਈ ਸੀ ਪਰ ਉਨ੍ਹਾਂ ਨੇ ਬਾਅਦ ਵਿੱਚ ਇਸ ਤੋਂ ਇਨਕਾਰ ਕਰ ਦਿੱਤਾ ਸੀ , ਸਪਨਾ ਚੌਧਰੀ ਨੇ ਕਿਹਾ ਸੀ ਕਿ ਉਹ ਇਕ ਕਲਾਕਾਰ ਹਨ ਨਾ ਕਿ ਕੋਈ ਸਿਆਸੀ ਨੇਤਾ ਪਰ ਹੁਣ ਆਖਿਰਕਾਰ ਉਨ੍ਹਾਂ ਨੇ ਬੀਜੇਪੀ ਨਾਲ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ |