ਨਿਊਜ਼ ਡੈਸਕ (ਰਿੰਪੀ ਸ਼ਰਮਾ): ਡੇਰਾ ਸੱਚਖਡਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਧਮਕੀਆਂ ਮਿਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਯਾਤਰਾ ਦੌਰਾਨ ਪ੍ਰਚਾਰ ਕਰਨ ਨੂੰ ਲੈ ਕੇ ਧਮਕੀਆਂ ਮਿਲ ਰਹੀਆਂ ਹਨ। ਫਿਲਹਾਲ ਪੁਲਿਸ ਨੇ ਉਨਾਂ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਤ ਨਿਰੰਜਨ ਦਾਸ ਵਿਦੇਸ਼ ਦੌਰੇ 'ਤੇ ਹਨ।ਇਟਲੀ ਦੇ ਇਕ ਵਿਅਕਤੀ ਨੇ ਉਸ ਨੂੰ ਧਮਕੀ ਦਿੱਤੀ ਹੈ ਕਿ ਉਹ ਆਪਣਾ ਧਰਮ ਪ੍ਰਚਾਰ ਬੰਦ ਕਰ ਦਵੇ । ਪੁਲਿਸ ਨੇ ਦੱਸਿਆ ਕਿ ਇਹ ਫੋਨ ਮੋਬਾਈਲ ਤੋਂ ਆਈ ਸੀ।
ਜਾਣਕਾਰੀ ਦੌਰਾਨ ਪਤਾ ਲੱਗਾ ਹੈ ਕਿ ਇਹ ਨੰਬਰ ਕਪੂਰਥਲਾ ਜੇਲ੍ਹ ਤੋਂ ਕਿਸੇ ਵਿਅਕਤੀ ਦਾ ਹੈ।ਸੰਤ ਨਿਰੰਜਨ ਦਾਸ ਸਪੇਨ ਵਿੱਚ ਹਨ।ਇਸ ਦੌਰਾਨ ਹੀ ਉਹ ਵੱਖ ਵੱਖ ਧਾਰਮਿਕ ਸਮਾਗਮਾਂ ਲਈ ਦੇਸ਼ ਵਿਦੇਸ਼ ਵਿੱਚ ਜਾ ਰਹੇ ਹਨ। ਪੁਲਿਸ ਅਹਦਿਕਾਰੀ ਨੇ ਕਿਹਾ ਕਿ ਵੱਖ ਵੱਖ ਜਥੇਬੰਦੀਆਂ ਵਲੋਂ ਸੰਤ ਨਿਰੰਜਨ ਦਾਸ ਦੀ ਸੁਰੱਖਿਆ ਵਧਾਉਣ ਲਈ ਮੰਗ ਪੱਤਰ ਵੀ ਦਿੱਤਾ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਸੰਤ ਨਿਰੰਜਨ ਦਾਸ ਫਿਲਹਾਲ ਧਰਮ ਪ੍ਰਚਾਰ ਨਹੀਂ ਕਰਨਗੇ।