BIG BOSS 13: ਹੁਣ ਬਿੱਗ ਬੌਸ ਵਿਚ ਅਗਲੇ ਵੀਕੈਂਡ ਦੀ ਲੜਾਈ ਆਉਣ ਵਾਲੀ ਹੈ। ਇਸ ਐਪੀਸੋਡ ਵਿਚ ਇਸ ਰਿਐਲਿਟੀ ਸ਼ੋਅ ਦੇ ਹੋਸਟ ਸਲਮਾਨ ਖਾਨ ਦੱਸਣਗੇ ਕਿ ਇਸ ਹਫ਼ਤੇ ਬਿੱਗ ਬੌਸ ਦੇ ਘਰ ਵਿਚ ਜੋ ਕੁਝ ਵੀ ਹੋਇਆ ਉਸ ਨੂੰ ਦੇਖ ਕੇ ਉਨ੍ਹਾਂ ਨੂੰ ਕਿਵੇਂ ਲੱਗਾ। ਇਸ ਐਪੀਸੋਡ ਦਾ ਟੀਜਰ ਵੀ ਆ ਗਿਆ ਹੈ। ਇਸ ਵੀਡੀਓ ਵਿਚ ਦਿਖ ਰਿਹਾ ਹੈ ਕਿ ਸਲਮਾਨ ਖਾਨ ਘਰਵਾਲਿਆਂ ਦੀ ਜ਼ਬਰਦਸਤ ਕਲਾਸ ਲਗਾ ਰਹੇ ਹਨ। ਅਰਹਾਨ ਖਾਨ 'ਤੇ ਤਾਂ ਉਹ ਬੁਰੀ ਤਰ੍ਹਾਂ ਭੜਕ ਜਾਂਦੇ ਹਨ।
Video Link: https://www.instagram.com/p/B5vceTMh68B/?utm_source=ig_web_copy_link
ਸਭ ਦੀ ਕਲਾਸ ਲੈਂਦੇ ਹਨ ਸਲਮਾਨ
ਸਭ ਤੋਂ ਪਹਿਲਾਂ ਸਲਮਾਨ ਖਾਨ ਕੰਟੈਸਟੈਂਟ ਨੂੰ ਕਹਿੰਦੇ ਹਨ ਕਿ ਕੀ ਉਹ ਟਾਸਕ ਵਿਚ ਭਾਗ ਲੈ ਰਹੇ ਹਨ ਜਾਂ ਇਕ ਦੂਜੇ ਨੂੰ ਸਰੀਰਕ ਤਾਕਤ ਹੀ ਦਿਖਾ ਰਹੇ ਹਨ। ਸਲਮਾਨ ਖਾਨ ਸਾਰੇ ਕੰਟੈਸਟੈਂਟ ਨੂੰ ਕਹਿੰਦੇ ਹਨ ਕਿ ਉਹ ਗੰਦੀਆਂ ਲੜਾਈਆਂ ਲੜਨ ਪਰ ਯਾਦ ਰੱਖਣ ਕਿ ਇਸ ਤਰ੍ਹਾਂ ਕਰਨ ਨਾਲ ਉਹ ਘਰ ਵਿਚੋਂ ਬਾਹਰ ਨਿਕਲ ਜਾਣਗੇ। ਇਸ ਤੋਂ ਬਾਅਦ ਸਲਮਾਨ ਖਾਨ ਅਰਹਾਨ ਖਾਨ 'ਤੇ ਫੋਕਸ ਹੋ ਜਾਂਦੇ ਹਨ। ਸਲਮਾਨ ਖਾਨ ਕਹਿੰਦੇ ਹਨ ਕਿ ਅਰਹਾਨ ਤੁਹਾਨੂੰ ਬਾਹਰ ਦੀ ਗੱਲ ਘਰ ਵਿਚ ਕਰਨ ਦਾ ਬਹੁਤ ਸ਼ੌਕ ਹੈ ਨਾ। ਫਿਰ ਸਲਮਾਨ ਉਸ ਕੋਲੋਂ ਪੁੱਛਦੇ ਹਨ ਕਿ ਤੁਹਾਡੇ ਘਰ ਵਿਚ ਕੌਣ ਕੌਣ ਹੈ। ਇਸ ਦੇ ਨਾਲ ਹੀ ਸਲਮਾਨ ਰਸ਼ਮੀ ਦੇਸਾਈ ਨੂੰ ਪੂਰੀ ਗੱਲ ਦੱਸਣ ਲਈ ਕਹਿੰਦੇ ਹਨ।
ਅਰਹਾਨ ਖਾਨ ਦਾ ਜਵਾਬ ਸੁਣ ਭੜਕੇ ਸਲਮਾਨ
ਅਰਹਾਨ ਖਾਨ ਸਲਮਾਨ ਖਾਨ ਨੂੰ ਦੱਸਦੇ ਹਨ ਕਿ ਉਨ੍ਹਾਂ ਦੇ ਘਰ ਵਿਚ ਮਾਤਾ ਪਿਤਾ ਹਨ। ਭੈਣ ਭਰਾ ਹੈ। ਸਲਮਾਨ ਫਿਰ ਅਰਹਾਨ ਨੂੰ ਕਹਿੰਦੇ ਹਨ ਕਿ ਹੋਰ ਕੌਣ ਹੈ ਤੁਹਾਡੇ ਘਰ ਵਿਚ। ਇਸ ਤੋਂ ਬਾਅਦ ਸਲਮਾਨ ਗੁੱਸੇ ਵਿਚ ਆ ਕੇ ਆਪਣੇ ਜੈਕਟ ਉਤਾਰ ਦਿੰਦੇ ਹਨ। ਸਲਮਾਨ ਇਸ ਤੋਂ ਬਾਅਦ ਅਰਹਾਨ ਖਾਨ ਦੇ ਵਿਆਹੇ ਹੋਣ ਅਤੇ ਬੱਚਿਆਂ ਬਾਰੇ ਦੱਸਦੇ ਹਨ। ਇਹ ਸਭ ਸੁਣ ਕੇ ਅਰਹਾਨ ਖਾਨ ਰਸ਼ਮੀ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅਰਹਾਨ ਖਾਨ ਤੇ ਰਸ਼ਮੀ ਦੇਸਾਈ ਦੀ ਡੇਟਿੰਗ ਦਾ ਰਿਊਮਰ ਹੈ। ਕਿਹਾ ਜਾ ਰਿਹਾ ਹੈ ਕਿ ਦੋਵੇਂ ਇਕ ਦੂਜੇ ਨੂੰ ਕਾਫ਼ੀ ਸਮੇਂ ਤੋਂ ਜਾਣਦੇ ਹਨ। ਅਜਿਹੇ ਵਿਚ ਅਰਹਾਨ ਦਾ ਇਹ ਸੱਚ ਰਸ਼ਮੀ ਦਾ ਦਿਲ ਦੁਖਾ ਸਕਦਾ ਹੈ। ਤੁਸੀਂ ਇਥੇ ਇਹ ਟੀਜ਼ਰ ਦੇਖ ਸਕਦੇ ਹੋ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।