ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤੀ ਵਲੋਂ ਦਾਜ ਦੀ ਕੀਤੀ ਜਾ ਰਹੀ ਮੰਗ ਤੋਂ ਪ੍ਰੇਸ਼ਾਨ ਹੋ ਪਤਨੀ ਨੇ ਜ਼ਹਿਰੀਲੀ ਦਵਾਈ ਖਾ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਮ੍ਰਿਤਕਾ ਦੀ ਪਛਾਣ ਸੁਰਨਜੀਤ ਕੌਰ ਦੇ ਰੂਪ ਵਿੱਚ ਹੋਈ ਹੈ। ਪੁਲਿਸ ਅਧਿਕਾਰੀ ਬਿਕਰਮ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਸੁਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਕੁੜੀ ਸੁਰਨਜੀਤ ਕੌਰ ਦਾ ਵਿਆਹ ਪਿੰਡ ਨਿਕੋਸਰਾਂ ਦੇ ਰਹਿਣ ਵਾਲੇ ਕਰਨਬੀਰ ਸਿੰਘ ਨਾਲ ਹੋਇਆ ਸੀ । ਵਿਆਹ ਤੋਂ ਪਹਿਲਾਂ ਕਰਨਬੀਰ ਸਿੰਘ ਨੇ ਕਿਹਾ ਸੀ ਕਿ ਵਿਆਹ ਸਾਦਾ ਹੋਣਾ ਚਾਹੀਦਾ ਹੈ ਤੇ ਵਿਆਹ ਤੋਂ ਬਾਅਦ ਉਹ ਤੇ ਉਸ ਦੀ ਪਤਨੀ ਨੂੰ ਅਮਰੀਕਾ ਭੇਜ ਲਈ ਪੈਸੇ ਲਗਾ ਦੇਣ, ਜਿਸ 'ਤੇ ਦੋਵਾਂ ਦੀ ਸਹਿਮਤੀ ਵੀ ਹੋਈ ਸੀ।
ਵਿਆਹ ਤੋਂ 4 ਦਿਨ ਬਾਅਦ ਹੀ ਕਰਨਬੀਰ ਸਿੰਘ ਨੇ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਸੁਵਿੰਦਰ ਨੇ ਬਿਆਨ 'ਚ ਕਿਹਾ ਕਿ ਕਰਨਬੀਰ ਸਿੰਘ ਦੀਆਂ ਮੰਗਾਂ ਵਧਦੀਆਂ ਗਈਆਂ ਤੇ ਉਹ ਧੀ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ। ਅੱਜ ਸੁਰਨਜੀਤ ਕੌਰ ਨੇ ਆਪਣੇ ਭਰਾ ਨੂੰ ਫੋਨ ਕਰਕੇ ਕਿਹਾ ਕਿ ਉਹ ਕਾਫੀ ਪ੍ਰੇਸ਼ਾਨ ਹੈ ਤੇ ਉਹ ਉਸ ਨੂੰ ਇਥੋਂ ਲੈ ਜਾਵੇ ਤੇ ਕੁਝ ਸਮੇ ਬਾਅਦ ਧੀ ਦੇ ਫੋਨ ਤੋਂ ਉਸ ਦੇ ਜੇਠ ਨੇ ਮੇਰੇ ਮੁੰਡੇ ਅੰਗਰੇਜ ਸਿੰਘ ਨੂੰ ਕਰਕੇ ਦੱਸਿਆ ਕਿ ਸੁਰਨਜੀਤ ਕੌਰ ਠੀਕ ਨਹੀਂ ਹੈ… ਤੁਸੀਂ ਹਸਪਤਾਲ ਆ ਜਾਓ ਪਰ ਧੀ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਡਾਕਟਰਾਂ ਨੇ ਦੂਜੇ ਹਸਪਤਾਲ ਰੈਫਰ ਕਰ ਦਿੱਤਾ । ਰਸਤੇ 'ਚ ਜਾਂਦੇ ਹੋਏ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।