ਬੁਢਲਾਡਾ (ਕਰਨ) : 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਮੀਨੀ ਪੱਧਰ 'ਤੇ ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਰੇਕ ਹਲਕੇ ਵਿਚ ਜਿੱਤਣ ਵਾਲੇ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਨ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਇਸ ਵਾਰ ਨੌਜਵਾਨ ਵਰਗ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਵਜੋਂ ਲੋਕ ਸਭਾ ਹਲਕਾ ਬਠਿੰਡਾ ਵਿਚ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿੱਤ ਵਿਚ ਅਹਿਮ ਰੋਲ ਅਦਾ ਕਰਨ ਵਾਲੇ ਵਿਧਾਨ ਸਭਾ ਹਲਕੇ ਬੁਢਲਾਡਾ ਦੀ ਅਕਾਲੀ ਲੀਡਰਸ਼ਿਪ ਵੱਲੋਂ ਪਾਰਟੀ ਪ੍ਰਧਾਨ ਤੋਂ ਮੰਗ ਕੀਤੀ ਗਈ ਹੈ ਕਿ ਸਾਬਕਾ ਸੰਸਦੀ ਸਕੱਤਰ ਮਹਿਰੂਮ ਚੋਧਰੀ ਨੰਦ ਲਾਲ ਦੇ ਵਿਧਾਨ ਸਭਾ ਹਲਕੇ ਬਲਾਚੌਰ ਤੋਂ ਇਸ ਵਾਰ ਬੁਢਲਾਡਾ ਹਲਕੇ ਵਿਚ ਅਹਿਮ ਰੋਲ ਅਦਾ ਕਰਨ ਵਾਲੇ ਬਲਾਚੌਰ ਹਲਕੇ ਦੇ ਜੰਮਪਲ ਠੇਕੇਦਾਰ ਗੁਰਪਾਲ ਸਿੰਘ ਦੇ ਸਪੁੱਤਰ ਯਾਦਵਿੰਦਰ ਯਾਦੂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇ। ਹਲਕਾ ਬੁਢਲਾਡਾ ਦੇ ਇੰਚਾਰਜਡਾ.ਨਿਸ਼ਾਨ ਸਿੰਘ ਸਮੇਤ ਹਲਕੇ ਦੇ ਲਗਭਗ 150 ਦੇ ਕਰੀਬ ਸਾਬਕਾ ਸਰਪੰਚ ਅਤੇ ਪੰਚਾਂ, ਸਰਕਲ ਜੱਥੇਦਾਰਾਂ, ਜਿਲ੍ਹਾ ਪ੍ਰੀਸ਼ਦ, ਬਲਾਕ ਪ੍ਰੀਸ਼ਦ ਮੈਬਰਾਂ ਵੱਲੋਂ ਸਾਝੇ ਰੂਪ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਨੂੰ ਅਪੀਲ ਕੀਤੀ ਹੈ ਕਿ ਉਹ ਬੁਢਲਾਡਾ ਹਲਕੇ ਦੀ ਜਿੱਤ ਦੇ ਨਾਲ-ਨਾਲ ਬਲਾਚੌਰ ਹਲਕੇ ਦੀ ਜਿੱਤ ਨੂੰ ਵੀ ਯਕੀਨੀ ਬਣਾਉਣ। ਵਰਣਨਯੋਗ ਹੈ ਕਿ ਮਹਿਰੂਮ ਚੋਧਰੀ ਨੰਦ ਲਾਲ ਇਸ ਪਰਿਵਾਰ ਨਾਲ ਗੁੜੀ ਸਾਂਝ ਹੋਣ ਕਾਰਨ ਹਲਕੇ ਵਿੱਚ ਠੇਕੇਦਾਰ ਗੁਰਪਾਲ ਦੇ ਪਿਤਾ ਸਵ.ਚੋਧਰੀ ਰਾਮਧਨ ਠੇਕੇਦਾਰ ਜ਼ੋ ਪਿੰਡ ਥੋਪੀਆਂ ਦੇ 5 ਵਾਰ ਲਗਾਤਾਰ ਸਰਪੰਚ ਵੀ ਰਹਿ ਚੁੱਕੇ ਹਨ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ 6 ਵੀ ਵਾਰ ਇਨ੍ਹਾਂ ਦੇ ਵੱਡੇ ਭਰਾ ਚੋਧਰੀ ਸਤਨਾਮ ਸਿੰਘ ਵੀ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਹਲਕਾ ਬਲਾਚੌਰ ਵਿੱਚ ਚੰਗਾ ਅਸਲ ਰਸੁਖ ਰੱਖਣ ਵਾਲੇ ਚੋਧਰੀ ਰਾਮਧਨ ਠੇਕੇਦਾਰ ਦੇ ਪਰਿਵਾਰ ਨੂੰ ਜੇਕਰ ਇਸ ਵਾਰ ਹਲਕੇ ਦੀ ਜਿੰਮੇਵਾਰੀ ਸੌਪੀ ਜ਼ਾਦੀ ਹੈ ਤਾਂ ਚੋਧਰੀ ਨੰਦ ਲਾਲ ਤੋਂ ਬਾਅਦ ਹਲਕੇ ਦੀ ਰਵਾਇਤ ਠੇਕੇਦਾਰ ਗੁਰਪਾਲ ਦੇ ਪਰਿਵਾਰ ਨੂੰ ਉੁਸੇ ਲੀਹਾਂ ਤੇ ਤੌਰ ਤੇ ਪਾਰਟੀ ਨੂੰ ਮਜਬੂਤ ਕਰੇਗਾ। ਸਰਕਲ ਪ੍ਰਧਾਨ ਅਮਰਜੀਤ ਸਿੰਘ ਕੁਲਾਣਾਂ, ਸਰਕਲਬੋਹਾ ਦੇ ਪ੍ਰਧਾਨ ਮਹਿੰਦਰ ਸਿੰਘ ਸੈਦੇਵਾਲਾ, ਸਰਕਲ ਬੱਛੂਆਣਾ ਦੇ ਪ੍ਰਧਾਨ ਬਲਵੀਰ ਸਿੰਘ ਬੀਰੋਕੇ ਕਲਾ, ਜਿਲ੍ਹਾ ਯੂਥ ਅਕਾਲੀਦਲ ਦੇ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ, ਸਾਬਕਾ ਚੇਅਰਮੈਨ ਬਲਮ ਸਿੰਘ ਕਲੀਪੁਰ, ਸ਼ਮਸ਼ੇਰ ਸਿੰਘ ਗੁੜੱਦੀ, ਜੱਥੇਦਾਰ ਜ਼ੋਗਾ ਸਿੰਘ ਬੋਹਾ, ਹਰਮੇਲ ਸਿੰਘ ਕਲੀਪੁਰ ਨੇ ਕਿਹਾ ਕਿ ਬਲਾਚੌਰ ਦੀ ਨੁਮਾਇੰਦਗੀ ਚੋਧਰੀ ਰਾਮਧਨ ਠੇਕੇਦਾਰ ਦੇ ਪਰਿਵਾਰ ਨੂੰ ਸੋਪੀ ਜਾਂਦੀ ਹੈ ਤਾਂ ਲੋਕ ਸਭਾ ਹਲਕਾ ਬਠਿੰਡਾ ਦੀ ਤਰ੍ਹਾਂ ਜਿੱਤ ਦੇ ਝੰਡੇ ਬੁਲੰਦ ਹੋਣਗੇ। ਵਰਣਨਯੋਗ ਹੈ ਕਿ ਚੋਧਰੀ ਰਾਮਧਨ ਠੇਕੇਦਾਰ ਦੇ ਪਰਿਵਾਰ ਵਿੱਚ ਉਨ੍ਹਾਂ ਦਾ ਪੋਤਾ ਠੇਕੇਦਾਰ ਯਾਦਵਿੰਦਰ ਯਾਦੂ ਜਿਸਦੀ ਉਮਰਲਗਭਗ 24 ਸਾਲ ਹੈ ਜਿਸਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰੇਜੂਏਸ਼ਨ ਕੀਤੀ ਹੋਈ ਹੈ ਅੱਜਕੱਲ ਉਹ ਸਮਾਜ ਸੇਵੀ ਕੰਮਾਂ ਵਿੱਚ ਹਲਕਾ ਬਲਾਚੋਰ ਵਿੱਚ ਪਰਿਵਾਰ ਨਾਲ ਸਰਗਰਮ ਹੈ।
by vikramsehajpal