by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਨੌਜਵਾਨਾਂ ਨੂੰ ਝੀਲ ਕੋਲ ਸੈਲਫੀ ਲੈਣੀ ਮਹਿੰਗੀ ਪੈ ਗਈ। ਦੱਸਿਆ ਜਾ ਰਿਹਾ ਇਹ ਹਾਦਸਾ ਕੋਟਲਾ ਝੀਲ 'ਚ ਵਾਪਰਿਆ ਹੈ। ਕੋਟਲਾ ਝੀਲ 'ਚ ਕਿਸ਼ਤੀ ਦੀ ਸਵਾਰੀ ਲਈ ਗਏ ,5 ਨੌਜਵਾਨਾਂ 'ਚੋ 4 ਦੀ ਮੌਤ ਹੋ ਗਈ। ਇਨ੍ਹਾਂ 'ਚੋ 4 ਮ੍ਰਿਤਕਾਂ ਪਿੰਡ ਅਕੇਂਦਾ ਦੇ ਰਹਿਣ ਵਾਲੇ ਸਨ। ਇਨ੍ਹਾਂ 'ਚੋ 2 ਸਕੇ ਭਰਾ ਸਨ, ਜਦਕਿ ਚੋਥਾ ਪਿੰਡ ਸਿੰਗਲਹੇੜੀ ਦਾ ਰਹਿਣ ਵਾਲਾ ਸੀ । ਚਾਰੋ ਨੌਜਵਾਨ ਮਿਲ ਕੇ ਕਿਸ਼ਤੀ 'ਚ ਸੈਲਫੀ ਲੈ ਰਹੇ ਸਨ ।ਇਸ ਦੌਰਾਨ ਕਿਸ਼ਤੀ ਦਾ ਸੰਤੁਲਨ ਵਿਗੜਨ ਗਈ ਤੇ ਉਹ ਪਾਣੀ 'ਚ ਡਿੱਗ ਗਏ। ਉਨ੍ਹਾਂ ਦਾ ਪੰਜਵਾਂ ਸਾਥੀ ਤੈਰਦਾ ਹੋਇਆ ਬਾਹਰ ਆ ਗਿਆ, ਜਦਕਿ ਬਾਕੀਆਂ ਦੀ ਮੌਤ ਹੋ ਗਈ। 5 ਨੌਜਵਾਨਾਂ ਦੀ ਪਛਾਣ ਮੁਸਤਾਕ ,ਯਾਸਿਰ ,ਸਾਕਿਬ, ਸਾਹਿਲ,ਨਜਾਕਤ ਦੇ ਰੂਪ 'ਚ ਹੋਈ ਹੈ। ਫਿਲਹਾਲ ਪੁਲਿਸ ਵਲੋਂ ਲਾਸ਼ਾ ਨੂੰ ਬਾਹਰ ਕੱਢ ਲਿਆ ਗਿਆ ਹੈ ।