by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟੀਵੀ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਹਰਮਿੰਦਰ ਸਿੰਘ ਦਾ ਅੱਜ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਨੀਲੂ ਦੇ ਪਤੀ ਨੂੰ ਸ਼ੂਗਰ ਦੀ ਬਿਮਾਰੀ ਸੀ ਪਰ ਉਹ ਪੂਰੀ ਤਰਾਂ ਸਿਹਤਮੰਦ ਸੀ। ਉਹ ਗੁਰੂਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ, ਜਦੋ ਉਥੋ ਵਾਪਸ ਆ ਕੇ ਬਾਥਰੂਮ ਗਿਆ ਤੇ ਉੱਥੇ ਡਿੱਗ ਪਿਆ। ਉਸ ਸਮੇ ਘਰ ਇੱਕ ਹੈਲਪਰ ਵੀ ਮੌਜੂਦ ਸੀ। ਉਸ ਨੇ ਹਰਮਿੰਦਰ ਸਿੰਘ ਨੂੰ ਬਾਥਰੂਮ 'ਚ ਬੇਹੋਸ਼ ਪਾਇਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ,ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ।
ਅਦਾਕਾਰਾ ਨੀਲੂ ਦੀ ਦੋਸਤੀ ਨੇ ਮੌਤ ਦੀ ਪੁਸ਼ਟੀ ਕਰਦੇ ਕਿਹਾ ਕਿ ਉਸ ਸਮੇ ਘਰ 'ਚ ਇੱਕ ਹੈਲਪਰ ਮੌਜੂਦ ਸੀ ਤੇ ਉਹ ਖਾਣਾ ਬਣਾ ਰਿਹਾ ਸੀ। ਉਹ ਹਰਮਿੰਦਰ ਦੇ ਬਾਥਰੂਮ ਤੋਂ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਜੋ ਉਹ ਖਾਣਾ ਪਰੋਸ ਸਕੇ । ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਦੋ ਹਰਮਿੰਦਰ ਸਿੰਘ ਬਾਹਰ ਨਹੀ ਆਇਆ ਤਾਂ ਹੈਲਪਰ ਨੇ ਬਾਥਰੂਮ ਕੋਲ ਜਾ ਕੇ ਜਾਂਚ ਕੀਤੀ,ਉੱਥੇ ਹਰਮਿੰਦਰ ਦੀ ਲਾਸ਼ ਪਈ ਹੋਈ ਸੀ ।