ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਬੱਸ ਡਰਾਈਵਰ ਵਲੋਂ ਅਚਾਨਕ ਬ੍ਰੇਕ ਲਗਾਉਣ ਕਾਰਨ ਗਰਭਵਤੀ ਮਹਿਲਾ ਗੰਭੀਰ ਜਖ਼ਮੀ ਹੋ ਗਈ, ਜਿਸ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ। ਉੱਥੇ ਜਾ ਕੇ ਮਹਿਲਾ ਸਮੇਤ ਅਣਜੰਮੇ ਬੱਚੇ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਨੂੰਹ ਦੇ ਗਰਭਵਤੀ ਹੋਣ ਕਾਰਨ ਸਾਰਾ ਪਰਿਵਾਰ ਮੱਥਾ ਟੇਕਣ ਲਈ ਹਰਿਮੰਦਰ ਸਾਹਿਬ ਜਾ ਰਿਹਾ ਸੀ। ਮ੍ਰਿਤਕਾ ਦੀ ਪਛਾਣ ਸਿਮਰਨਜੀਤ ਕੌਰ ਵਾਸੀ ਪਿੰਡ ਡੋਡ ਦੇ ਰੂਪ 'ਚ ਹੋਈ ਹੈ।
ਮ੍ਰਿਤਕਾ ਦੇ ਸਹੁਰੇ ਸਾਧੂ ਸਿੰਘ ਨੇ ਸ਼ਿਕਾਇਤ 'ਚ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਬੱਸ 'ਚ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ, ਜਦੋ ਬੱਸ ਕੁਲਗੜ੍ਹੀ ਕੋਲ ਪਹੁੰਚੀ ਤਾਂ ਡਰਾਈਵਰ ਬੱਸ ਨੂੰ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ । ਇਸ ਦੌਰਾਨ ਅੱਗੇ ਇੱਕ ਟਰਾਲੀ ਆ ਗਈ ਤੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਜਿਸ ਕਾਰਨ ਉਸ ਦੀ 6 ਮਹੀਨਿਆਂ ਦੀ ਗਰਭਵਤੀ ਨੂੰਹ ਗੰਭੀਰ ਜਖ਼ਮੀ ਹੋ ਗਈ । ਜਿਸ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਜਾ ਕੇ ਉਸ ਨੇ ਅਣਜੰਮੇ ਬੱਚੇ ਸਮੇਤ ਦਮ ਤੋੜ ਦਿੱਤਾ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।