by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੰਗਾਪੁਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੰਮ ਵਾਲੀ ਥਾਂ 'ਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਨੌਜਵਾਨ ਬੀਐਸਐਨ ਟੈਕ ਇੰਜੀਨੀਅਰਿੰਗ 'ਚ ਨੌਕਰੀ ਕਰਦਾ ਡਰਾਈਵਰ ਸੀ। ਬੀਤੀ ਦਿਨੀ ਉਹ ਮਾਲ ਉਤਾਰਨ ਲਈ ਇੱਕ ਟਿੱਪਰ ਟਰੱਕ ਤਿਆਰ ਕਰ ਰਿਹਾ ਸੀ , ਇਸ ਦੌਰਾਨ ਅਚਾਨਕ ਉਸ ਨੂੰ ਇੱਕ ਰਿਵਰਸਿੰਗ ਵੀਲ ਲੋਡਰ ਨੇ ਟੱਕਰ ਮਾਰ ਦਿੱਤੀ । ਜਿਸ ਦੀ ਵਰਤੋਂ ਉਸਾਰੀ ਵਾਲੀਆਂ ਥਾਵਾਂ 'ਤੇ ਸਮੱਗਰੀ ਚੁੱਕਣ ਲਈ ਕੀਤੀ ਜਾਂਦੀ ਹੈ । ਅਧਿਕਾਰੀਆਂ ਨੇ ਕਿਹਾ ਕਿ ਇਸ ਵੱਡੇ ਹਾਦਸੇ ਦੌਰਾਨ ਇੱਕ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਇੱਕ ਆਮ ਸੁਰੱਖਿਆ ਉਪਾਅ ਵਜੋਂ ਮਾਲਕਾਂ ਨੂੰ ਵਾਹਨਾਂ ਤੋਂ ਜੋਖ਼ਮ ਨੂੰ ਘਟਾਉਣ ਲਈ ਇੱਕ ਸਹੀ ਆਵਾਜਾਈ ਪ੍ਰਬੰਧਨ ਯੋਜਨਾ ਲਾਗੂ ਕਰਨੀ ਚਾਹੀਦੀ ਹੈ ।