by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ 30 ਸਾਲਾਂ ਭਾਰਤੀ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਟੱਕਰ ਇੰਨੀ ਜ਼ਬਰਦਸਤ ਸੀ ਕਿ ਮਿਲਣ ਹਿਤੇਸ਼ਭਾਈ ਪਲੇਟ ਆਪਣੀ ਗੱਡੀ ਅੰਦਰ ਫਸ ਗਏ ,ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਹ ਹਾਦਸਾ ਈਜੀਪਟ ਰੋਡ ਦੇ ਉੱਤਰ ਰੂਟ 'ਤੇ ਵਾਪਰਿਆ ਹੈ। ਪੁਲਿਸ ਅਧਿਕਾਰੀ ਅਨੁਸਾਰ ਪਟੇਲ ਨੇ ਸੁਰੱਖਿਆ ਬੈਲਟ ਨਹੀ ਪਾਈ ਹੋਈ ਸੀ ਤੇ ਇਹ ਵਾਹਨ 'ਚ ਫਸੇ ਹੋਏ ਸਨ ।ਫਿਲਹਾਲ ਪੁਲਿਸ ਟੀਮ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਕਿ ਪਟੇਲ ਸ਼ਰਾਬ ਤੇ ਡਰੱਗ ਦੇ ਨਸ਼ੇ 'ਚ ਗੱਡੀ ਚਲਾ ਰਹੇ ਸੀ ।